ਅਫਗਾਨਿਸਤਾਨ: ਤਾਲਿਬਾਨ ਸੂਬੇ ''ਚ 40 ਤੋਂ ਜ਼ਿਆਦਾ ਵਪਾਰੀਆਂ ਨੂੰ ਕੀਤਾ ਅਗਵਾ

10/30/2021 2:12:49 PM

ਇੰਟਰਨੈਸ਼ਨਲ ਡੈਸਕ- ਤਾਲਿਬਾਨ ਦਾ ਅਫਗਾਨਿਸਤਾਨ 'ਤੇ ਕਬਜ਼ੇ ਤੋਂ ਬਾਅਦ 2 ਮਹੀਨਿਆਂ ਦੇ ਅੰਦਰ ਰਾਜਧਾਨੀ ਕਾਬੁਲ ਸਮੇਤ ਦੇਸ਼ 'ਚੋਂ 40 ਤੋਂ ਜ਼ਿਆਦਾ ਵਪਾਰੀ ਅਗਵਾ ਹੋ ਚੁੱਕੇ ਹਨ ਅਤੇ ਕਈ ਅਗਵਾ ਕੀਤੇ ਵਿਅਕਤੀਆਂ ਦੀ ਹੱਤਿਆ ਕੀਤੀ ਗਈ ਹੈ। ਅਫਗਾਨਿਸਤਾਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ (ਏ.ਸੀ.ਸੀ.ਆਈ) ਦੇ ਮੁਤਾਬਕ ਅਗਵਾ ਦੀ ਘਟਨਾ ਦੇ ਨਾਲ ਅਫਗਾਨਿਸਤਾਨ 'ਚ ਵਪਾਰੀਆਂ ਨੇ ਆਪਣੀ ਸੁਰੱਖਿਆ 'ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਨਾਲ ਹੀ ਵਪਾਰੀਆਂ ਦੇ ਨਿਹੱਥੇ ਕਦਮਾਂ ਦੀ ਆਲੋਚਨਾ ਵੀ ਕੀਤੀ ਹੈ। 
ਏ.ਸੀ.ਸੀ.ਆਈ. ਨੇ ਕਿਹਾ ਕਿ ਵਪਾਰੀ ਅਗਵਾ ਕਾਬੁਲ, ਕੰਧਾਰ, ਨੰਰਸਹਾਰ, ਕੁੰਦੂਜ, ਹੇਰਾਤ ਅਤੇ ਬਾਲਕ ਪ੍ਰਾਂਤਾਂ 'ਚੋਂ ਹੋਏ ਹਨ।
ਏ.ਸੀ.ਸੀ.ਆਈ ਦੇ ਉਪ ਪ੍ਰਮੁੱਖ ਖ਼ਾਨ ਜਾਨ ਅਲੋਕੋਜਈ ਨੇ ਕਿਹਾ ਕਿ ਦੇਸ਼ 'ਚ ਲਗਭਗ 40 ਵਪਾਰੀਆਂ ਦੇ ਅਗਵਾ ਦੇ ਮਾਮਲੇ ਦਰਜ ਕੀਤੇ ਗਏ ਹਨ ਅਫਸੋਸ ਦੀ ਗੱਲ ਇਹ ਹੈ ਕਿ ਉਸ 'ਚੋਂ ਕਈ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ। ਮੈਨੂੰ ਇਹ ਕਹਿੰਦੇ ਹੋਏ ਥੋੜਾ ਜਿਹਾ ਵੀ ਗੁਰੇਜ ਨਹੀਂ ਹੈ ਕਿ ਇਸਲਾਮਿਕ ਅਮੀਰਾਤ ਵਲੋਂ ਵਪਾਰੀਆਂ ਦੇ ਨਿਹੱਥੇ ਹੋਣ ਦੇ ਕਾਰਨ ਇਹ ਘਟਨਾਵਾਂ ਹੋਈਆਂ ਹਨ। ਖ਼ਾਨ ਨੇ ਕਿਹਾ ਕਿ ਏ.ਸੀ.ਸੀ.ਆਈ. ਮੁਤਾਬਕ ਅਗਵਾਕਰਤਾਵਾਂ ਦੇ ਨਾਲ ਹੱਥੋਪਾਈ ਦੌਰਾਨ ਚਾਰ ਵਪਾਰੀਆਂ ਦੀ ਮੌਤ ਹੋ ਗਈ ਹੈ। ਵਪਾਰੀਆਂ ਨੂੰ ਨਿਹੱਥੇ ਕੀਤੇ ਜਾਣਾ ਹੀ ਉਸ ਦੀ ਹੱਤਿਆਂ ਕੀਤੇ ਜਾਣ ਦਾ ਕਾਰਨ ਬਣਿਆ ਹੈ।
ਟੋਲੋ ਨਿਊਜ਼ ਦੇ ਮੁਤਾਬਕ, ਅੰਤਰਿਕ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਕਿ ਵਪਾਰੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਜਲਦ ਹੀ ਵਪਾਰੀਆਂ ਨੂੰ ਹਥਿਆਰਾਂ ਦੇ ਲਾਇਸੈਂਸ ਜਾਰੀ ਕੀਤੇ ਜਾਣਗੇ। ਗ੍ਰਹਿ ਮੰਤਰਾਲੇ ਦੇ ਬੁਲਾਰੇ ਸਈਦ ਖੋਸਤੀ ਨੇ ਕਿਹਾ ਕਿ ਹਥਿਆਰ ਲਾਈਸੈਂਸ ਦੇ ਵੰਡ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਅਤੇ ਅਸੀਂ ਆਉਣ ਵਾਲੇ ਦਿਨਾਂ 'ਚ ਉਨ੍ਹਾਂ ਲਈ ਇਸ ਨੂੰ ਜਾਰੀ ਕਰਾਂਗੇ। ਉਸ ਨਾਲ ਉਨ੍ਹਾਂ ਦਾ ਪਿਛਲਾ ਲਾਇਸੈਂਸ ਲੈ ਕੇ ਨਵਾਂ ਦਿੱਤਾ ਜਾਵੇਗਾ।

Aarti dhillon

This news is Content Editor Aarti dhillon