ਅਫਗਾਨਿਸਤਾਨ ਅਤੇ ਚੀਨ ''ਚ ਭੂਚਾਲ ਦੇ ਝਟਕੇ

07/04/2019 11:26:54 AM

ਕਾਬੁਲ/ਬੀਜਿੰਗ (ਭਾਸ਼ਾ)— ਅਫਗਾਨਿਸਤਾਨ ਦੇ ਹਿੰਦੂਕੁਸ਼ ਖੇਤਰ ਵਿਚ ਵੀਰਵਾਰ ਨੂੰ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ। ਰਿਕਟਰ ਸਕੇਲ 'ਤੇ ਇਸ ਦੀ ਤੀਬਰਤਾ 5.5 ਮਾਪੀ ਗਈ। ਭਾਰਤੀ ਸਮੇਂ ਮੁਤਾਬਕ ਸਵੇਰੇ 9:50 'ਤੇ ਹੁੰਦੂਕੁਸ਼ ਖੇਤਰ ਵਿਚ ਇਹ ਭੂਚਾਲ ਆਇਆ। ਇਸ ਤੋਂ ਪਹਿਲਾਂ ਅਰੂਣਾਚਲ ਪ੍ਰਦੇਸ਼ ਵਿਚ ਵੀ 3.4 ਦੀ ਤੀਬਰਤਾ ਦਾ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ। ਹੁਣ ਤੱਕ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ।

 

ਉੱਧਰ ਚੀਨ ਦੇ ਦੱਖਣੀ-ਪੱਛਮੀ ਸੂਬੇ ਸਿਚੁਆਨ ਦੇ ਗੋਂਗ ਕਾਊਂਟੀ ਦੇ ਯਿਬਿਨ ਸ਼ਹਿਰ ਵਿਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਚੀਨ ਦੇ ਭੂਚਾਲ ਨੈੱਟਵਰਕ ਸੈਂਟਰ (ਸੀ.ਈ.ਐੱਨ.ਸੀ.) ਮੁਤਾਬਕ ਵੀਰਵਾਰ ਸਵੇਰੇ ਸਥਾਨਕ ਸਮੇਂ ਮੁਤਾਬਕ 10:17 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 5.6 ਮਾਪੀ ਗਈ। ਸੀ.ਈ.ਐੱਨ.ਸੀ. ਨੇ ਦੱਸਿਆ ਕਿ ਭੂਚਾਲ ਦਾ ਕੇਂਦਰ 28.41 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 104.74 ਡਿਗਰੀ ਪੂਰਬੀ ਦੇਸ਼ਾਂਤਰ 'ਤੇ ਸਤਹਿ ਤੋਂ 8 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤ ਸੀ।

Vandana

This news is Content Editor Vandana