ਅਫਗਾਨਿਸਤਾਨ : ਧਮਾਕੇ ''ਚ ਮਰਨ ਵਾਲਿਆਂ ਦੀ ਗਿਣਤੀ ਹੋਈ 62

10/19/2019 9:09:52 AM

ਨਾਂਗਰਹਾਰ— ਅਫਗਾਨਿਸਤਾਨ ਦੇ ਪੂਰਬੀ ਨਾਂਗਰਹਾਰ ਸੂਬੇ 'ਚ ਸ਼ੁੱਕਰਵਾਰ ਨੂੰ ਇਕ ਮਸਜਿਦ 'ਚ ਹੋਏ ਜ਼ੋਰਦਾਰ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ 62 ਹੋ ਗਈ ਹੈ ਅਤੇ ਜ਼ਖਮੀਆਂ ਦੀ ਗਿਣਤੀ 36 ਹੋ ਗਈ ਹੈ। ਜ਼ਿਕਰਯੋਗ ਹੈ ਕਿ ਪੂਰਬੀ ਅਫਗਾਨਿਸਤਾਨ ਵਿਚਲੀ ਇਕ ਮਸਜਿਦ ਵਿਚ ਜੁੰਮੇ ਦੀ ਨਮਾਜ਼ ਦੌਰਾਨ ਬੰਬ ਧਮਾਕੇ ਹੋਏ ਸਨ। ਇਹ ਜਾਣਕਾਰੀ ਸੂਬਾਈ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ।
ਸੂਬਾਈ ਪੁਲਸ ਦੇ ਤਰਜ਼ਮਾਨ ਮੋਬਰੇਜ ਅਟੱਲ ਮੁਤਾਬਕ ਧਮਾਕਾ ਨੰਗਰਹਾਰ ਸੂਬੇ ਦੇ ਹਸਕਾ ਮੀਨਾ ਜ਼ਿਲੇ ਵਿਚ ਹੋਇਆ, ਜਿਸ ਵਿਚ ਕਈ ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਇਸ ਧਮਾਕੇ ਵਿਚ ਮਾਰੇ ਗਏ ਸਾਰੇ ਨਮਾਜ਼ੀ ਨਮਾਜ਼ ਅਦਾ ਕਰਨ ਲਈ ਮਸਜਿਦ ਵਿਚ ਇਕੱਤਰ ਹੋਏ ਸਨ।

ਜ਼ਖਮੀਆਂ ਨੂੰ ਇਲਾਜ ਲਈ ਜਲਾਲਾਬਾਦ ਦੇ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਧਮਾਕੇ ਦੀ ਸਮੱਗਰੀ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਹਮਲੇ ਦੀ ਅਜੇ ਤਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ। ਹਾਲਾਂਕਿ ਇਸ ਖੇਤਰ 'ਚ ਤਾਲਿਬਾਨ ਅਤੇ ਇਸਲਾਮਕ ਸਟੇਟ ਕਿਰਿਆਸ਼ੀਲ ਹਨ। ਸੂਬੇ ਦੇ ਰਾਜਪਾਲ ਸ਼ਾਹ ਮਹਿਮੂਦ ਮੈਯਾਖਿਲ ਨੇ ਧਮਾਕੇ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ ਅਤੇ ਸੁਰੱਖਿਆ ਫੌਜ ਨੂੰ ਧਮਾਕੇ 'ਚ ਸ਼ਾਮਲ ਸਾਜਸ਼ਕਰਤਾ ਨੂੰ ਜਲਦੀ ਤੋਂ ਜਲਦੀ ਫੜਨ ਦੇ ਹੁਕਮ ਦਿੱਤੇ ਹਨ।