ਅਫਗਾਨਿਸਤਾਨ : ਸੁਰੱਖਿਆ ਚੌਕੀ ''ਤੇ ਹਮਲੇ ''ਚ 5 ਪੁਲਸ ਮੁਲਾਜ਼ਮਾਂ ਦੀ ਮੌਤ

05/14/2020 4:50:03 PM

ਮਾਸਕੋ- ਅਫਗਾਨਿਸਤਾਨ ਦੇ ਕੁੰਦੁਜ ਸੂਬੇ ਵਿਚ ਵੀਰਵਾਰ ਨੂੰ ਦੋ ਸੁਰੱਖਿਆ ਚੌਕੀਆਂ 'ਤੇ ਹਥਿਆਰਬੰਦ ਹਮਲੇ ਵਿਚ ਪੰਜ ਪੁਲਸ ਅਧਿਕਾਰੀਆਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖਮੀ ਹੋ ਗਏ। ਇਕ ਸਥਾਨਕ ਸੂਤਰ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਹਮਲਾ ਵੀਰਵਾਰ ਤੜਕੇ ਖਾਨਾਬਾਦ ਜ਼ਿਲੇ ਦੇ ਦਾਊਦ ਇਲਾਕੇ ਵਿਚ ਹੋਇਆ, ਜੋ ਖਾਨਾਬਾਦ ਬਾਜ਼ਾਰ ਦੇ ਨੇੜੇ ਹੈ। ਇਕ ਹੋਰ ਘਟਨਾ ਵਿਚ ਸੂਬਾਈ ਰਾਜਧਾਨੀ ਕਾਬੁਲ ਕੁੰਦੁਜ ਸ਼ਹਿਰ ਦੇ ਮਿਰਚ ਤਾਵਾ ਖੇਤਰ ਵਿਚ ਭਿਆਨਕ ਸੰਘਰਸ਼ ਹੋਇਆ ਹਾਲਾਂਕਿ ਇਸ ਵਿਚ ਕਿਸੇ ਦੇ ਮਾਰੇ ਜਾਣ ਦੀ ਖਬਰ ਨਹੀਂ ਹੈ।

Baljit Singh

This news is Content Editor Baljit Singh