ਅਫਗਾਨ ਰਾਸ਼ਟਰਪਤੀ ਨੇ ਅਸਥਾਈ ਜੰਗਬੰਦੀ ਦਾ ਕੀਤਾ ਐਲਾਨ

08/19/2018 9:02:46 PM

ਕਾਬੁਲ— ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਐਤਵਾਰ ਨੂੰ ਤਾਲਿਬਾਨ ਦੇ ਨਾਲ ਹਾਲੀਆ ਸੰਘਰਸ਼ ਤੋਂ ਬਾਅਦ ਅਸਥਾਈ ਜੰਗਬੰਦੀ ਦਾ ਐਲਾਨ ਕੀਤਾ ਹੈ ਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਇਹ ਇਕਤਰਫਾ ਨਹੀਂ ਹੈ ਤੇ ਤਾਲਿਬਾਨ ਇਸ ਦਾ ਪਾਲਣ ਕਰੇਗਾ ਤਾਂ ਹੀ ਜੰਗਬੰਦੀ ਨੂੰ ਅਮਲ 'ਚ ਲਿਆਂਦਾ ਜਾਵੇਗਾ। ਪੱਤਰਕਾਰਾਂ ਨਾਲ ਗੱਲ ਕਰਨ ਦੌਰਾਨ ਗਨੀ ਨੇ ਕਿਹਾ ਕਿ ਮੈਂ ਇਕ ਵਾਰ ਦੁਬਾਰਾ ਕੱਲ ਪੈਗੰਬਰ ਦੇ ਜਨਮਦਿਨ ਤੱਕ ਜੰਗਬੰਦੀ ਦਾ ਐਲਾਨ ਕਰਦਾ ਹਾਂ। ਪਰੰਤੂ ਸ਼ਰਤ ਹੈ ਕਿ ਇਸ ਦਾ ਪਾਲਣ ਤਾਲਿਬਾਨ ਨੂੰ ਵੀ ਕਰਨਾ ਹੋਵੇਗਾ। ਅਫਗਾਨਿਸਤਾਨ 'ਚ 21 ਨਵੰਬਰ ਨੂੰ ਈਦ ਮਿਲਾਦੁਨਬੀ ਮਨਾਈ ਜਾਵੇਗੀ।