ਬੰਦੂਕਧਾਰੀਆਂ ਨੇ ਪੂਰਬੀ ਅਫਗਾਨਿਸਤਾਨ ''ਚ 12 ਮਜ਼ਦੂਰਾਂ ਨੂੰ ਕੀਤਾ ਅਗਵਾ

07/19/2018 12:44:23 AM

ਕਾਬੁਲ— ਅਫਗਾਨਿਸਤਾਨ ਦੇ ਪੂਰਬੀ ਕੁਨਾਰ ਸੂਬੇ 'ਚ ਖਾਣ 'ਚ ਕੰਮ ਕਰਨ ਵਾਲੇ 12 ਮਜ਼ਦੂਰਾਂ ਨੂੰ ਬੰਦੂਕਧਾਰੀਆਂ ਨੇ ਅਗਵਾ ਕਰ ਲਿਆ ਹੈ। ਕੁਨਾਰ ਦੇ ਸੂਬਾਈ ਪਰੀਸ਼ਦ ਦੇ ਮੁੱਖ ਵਾਲਾਯੁਤ ਖਾਨ ਮੋਸ਼ਵਾਨੀ ਨੇ ਦੱਸਿਆ ਕਿ ਇਹ ਮਜ਼ਦੂਰ ਏ.ਆਰ.ਈ.ਏ. ਨਾਂ ਦੀ ਇਕ ਸਥਾਨਕ ਸੰਗਠਨ ਨਾਲ ਜੁੜੇ ਹੋਏ ਸਨ। ਉਨ੍ਹਾਂ ਦੱਸਿਆ ਕਿ ਸਥਾਨਕ ਸਰਕਾਰੀ ਅਧਿਕਾਰੀ ਤੇ ਕਬਾਇਲੀ ਲੋਕ ਬੰਧਕਾਂ ਨੂੰ ਛੁਡਾਉਣ ਲਈ ਗੱਲਬਾਤ ਕਰ ਰਹੇ ਹਨ। ਫਿਲਹਾਲ ਕਿਸੇ ਸੰਗਠਨ ਨੇ ਮਜ਼ਦੂਰਾਂ ਨੂੰ ਅਗਵਾ ਕਰਨ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਮੋਸ਼ਵਾਨੀ ਦਾ ਦਾਅਵਾ ਹੈ ਕਿ ਇਸਲਾਮਿਕ ਸਟੇਟ ਸਮੂਹ ਨੇ ਇਸ ਨੂੰ ਅੰਜਾਮ ਦਿੱਤਾ ਹੈ।