ਅਫਗਾਨ ਨੇਤਾਵਾਂ ਨੇ ਪਾਕਿ ਫੌਜ ਮੁਖੀ ਨੂੰ ਅਫਗਾਨਿਸਤਾਨ ਆਉਣ ਦਾ ਦਿੱਤਾ ਸੱਦਾ

01/01/2017 3:40:01 PM

ਇਸਲਾਮਾਬਾਦ— ਪਾਕਿਸਤਾਨ ਦੇ ਨਵੇਂ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਅਫਗਾਨ ਨੇਤਾਵਾਂ ਨੇ ਅਫਗਾਨਿਸਤਾਨ ਆਉਣ ਅਤੇ ਖੇਤਰੀ ਸ਼ਾਂਤੀ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ। ਜਨਰਲ ਬਾਜਵਾ ਨੇ ਜਦੋਂ ਨਵੇਂ ਸਾਲ ਦੇ ਮੌਕੇ ''ਤੇ ਫੋਨ ''ਤੇ ਅਫਗਾਨ ਨੇਤਾਵਾਂ ਨਾਲ ਸੰਪਰਕ ਕੀਤਾ, ਤਾਂ ਉਦੋਂ ਇਹ ਸੱਦਾ ਦਿੱਤਾ ਗਿਆ।
ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਟਵਿੱਟਰ ''ਤੇ ਲਿਖਿਆ ਕਿ ਜਨਰਲ ਬਾਜਵਾ ਨੇ ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਮੁੱਖ ਕਾਰਜਕਾਰੀ ਅਬਦੁੱਲਾ ਨੂੰ ਫੋਨ ਕੀਤਾ, ਉਨ੍ਹਾਂ ਨੂੰ 2017 ਦੀ ਵਧਾਈ ਦਿੱਤੀ ਅਤੇ ਇਸ ਦੇ ਨਾਲ ਹੀ ਖੇਤਰ ਵਿਚ ਸ਼ਾਂਤੀ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੋਹਾਂ ਦੇਸ਼ਾਂ ''ਚ ਸ਼ਾਂਤੀ ਖੇਤਰ ਦੇ ਹਿੱਤ ''ਚ ਹੈ। ਗਫੂਰ ਨੇ ਟਵੀਟ ਕੀਤਾ, ''''ਅਫਗਾਨ ਲੀਡਰਸ਼ਿਪ ਨੇ ਫੌਜ ਮੁਖੀ ਨੂੰ ਅਫਗਾਨਿਸਤਾਨ ਆਉਣ ਦਾ ਸੱਦਾ ਦਿੱਤਾ।''''

Tanu

This news is News Editor Tanu