ਅਫ਼ੀਮ ਦੀ ਖੇਤੀ ਕਰਨਾ ਜਾਰੀ ਰੱਖਣਗੇ ਅਫ਼ਗਾਨੀ ਕਿਸਾਨ, ਮਜ਼ਬੂਰੀਆਂ ਸਮੇਤ ਗਿਣਾਏ ਕਈ ਫ਼ਾਇਦੇ

12/14/2021 2:14:29 PM

ਕਾਬੁਲ : ਅਫ਼ਗਾਨਿਸਤਾਨ ਵਿਚ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਅਫ਼ੀਮ ਦੀ ਖੇਤੀ ਕਰਨਾ ਜਾਰੀ ਰੱਖਣਗੇ, ਕਿਉਂਕਿ ਤਾਲਿਬਾਨ ਨੇ ਅਫ਼ੀਮ ਦੀ ਖੇਤੀ ਨੂੰ ਖ਼ਤਮ ਕਰਨ ਦੀ ਦਿਸ਼ਾ ਵਿਚ ਕੋਈ ਸਪਸ਼ਟ ਰੁੱਖ ਨਹੀਂ ਦਿਖਾਇਆ ਹੈ। ਅਫ਼ਗਾਨੀ ਕਿਸਾਨਾਂ ਦਾ ਕਹਿਣਾ ਹੈ ਕਿ ਅਫ਼ੀਮ ਦੀ ਖੇਤੀ ਉਨ੍ਹਾਂ ਦੇ ਪਰਿਵਾਰਾਂ ਦੇ ਜ਼ਿੰਦਾ ਰਹਿਣ ਲਈ ਜ਼ਰੂਰੀ ਹੈ। ਅਜਿਹਾ ਇਸ ਲਈ ਕਿਉਂਕਿ ਨਾ ਸਿਰਫ਼ ਇਹ ਫ਼ਾਇਦੇਮੰਦ ਹੈ, ਸਗੋਂ ਇਸ ਨੂੰ ਉਗਾਉਣਾ ਆਸਾਨ ਹੈ ਅਤੇ ਇਸ ਵਿਚ ਪਾਣੀ ਵੀ ਘੱਟ ਚਾਹੀਦਾ ਹੈ।

ਇਹ ਵੀ ਪੜ੍ਹੋ : ਰਾਜਨਾਥ ਦੇ 'ਮਿਜ਼ਾਈਲਾਂ' ਵਾਲੇ ਬਿਆਨ 'ਤੇ ਪਾਕਿ ਨੂੰ ਲੱਗੀਆਂ ਮਿਰਚਾਂ, ਦੱਸਿਆ ਅਣਉੱਚਿਤ

ਵਾਈਸ ਆਫ ਅਮਰੀਕਾ ਦੀ ਰਿਪੋਰਟ ਮੁਤਾਬਕ 52 ਸਾਲਾ ਅਫ਼ਗਾਨ ਕਿਸਾਨ ਅਤੇ ਪੱਛਮੀ ਫਰਾਹ ਸੂਬੇ ਦੇ ਨਿਵਾਸੀ ਨੂਰ ਨੇ ਕਿਹਾ ਕਿ ਉਨ੍ਹਾਂ ਕੋਲ ਅਫ਼ੀਮ ਦੀ ਖੇਤੀ ਕਰਨ ਦੇ ਇਲਾਵਾ ਕੋਈ ਬਦਲ ਨਹੀਂ ਹੈ, ਕਿਉਂਕਿ ਉਨ੍ਹਾਂ ਦਾ ਪਰਿਵਾਰ ਫ਼ਸਲ ਦੇ ਬਿਨਾਂ ਭੁੱਖਾ ਰਹਿ ਜਾਏਗਾ। 10 ਬੱਚਿਆਂ ਦੇ ਪਿਤਾ ਨੂਰ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਪੂਰਾ ਨਾਮ ਕਿਸੇ ਨੂੰ ਪਤਾ ਲੱਗੇ। ਨੂਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਕੋਲ ਹੁਣ ਬਹੁਤ ਮੁਸ਼ਕਲ ਨਾਲ 1 ਮਹੀਨੇ ਦਾ ਖਾਣਾ ਬਚਿਆ ਹੈ। ਨੂਰ ਨੇ ਕਿਹਾ ਕਿ ਕਣਕ ਦੀ ਖੇਤੀ ਵਿਚ ਫ਼ਾਇਦਾ ਵੀ ਘੱਟ ਹੈ ਅਤੇ ਇਸ ਦੀ ਖੇਤੀ ਅਫ਼ੀਮ ਜਿੰਨੀ ਆਸਾਨ ਨਹੀਂ ਹੈ।

ਇਹ ਵੀ ਪੜ੍ਹੋ : ਦੁਖ਼ਦਾਈ ਖ਼ਬਰ: ਫਲੋਰੀਡਾ 'ਚ ਜੈੱਟ ਸਕੀ ਹਾਦਸੇ 'ਚ ਭਾਰਤੀ-ਅਮਰੀਕੀ ਜੋੜੇ ਦੀ ਮੌਤ

ਅਗਸਤ ਵਿਚ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਅਫ਼ੀਮ ਦੀਆਂ ਕੀਮਤਾਂ ਵਿਚ ਵਾਧੇ ਦੀਆਂ ਖ਼ਬਰਾਂ ਵੀ ਆਈਆਂ ਸਨ। ਬੀਤੇ ਮਹੀਨੇ ਸੰਯੁਕਤ ਰਾਸ਼ਟਰ ਆਫ਼ਿਸ ਆਨ ਡਰੱਗਜ਼ ਐਂਡ ਕ੍ਰਾਈਮਜ਼ () ਦੀ ਰਿਪੋਰਟ ਵਿਚ ਦੱਸਿਆ ਗਿਆ ਸੀ ਕਿ ਰਾਜਨੀਤਕ ਸਥਿਤੀ ਬਦਲਣ ਦੇ ਬਾਅਦ ਤਤਕਾਲਿਕ ਤੌਰ ’ਤੇ ਮਈ 2021 ਦੀ ਤੁਲਨਾ ਵਿਚ ਅਫ਼ੀਮ ਦੀਆਂ ਕੀਮਤਾਂ ਲੱਗਭਗ ਦੁਗਣੀਆਂ ਹੋ ਗਈਆਂ ਹਨ। ਵਾਈਸ ਆਫ ਅਮਰੀਕਾ ਨੇ ਪੂਰਬੀ ਨੰਗਰਹਾਰ ਸੂਬੇ ਵਿਚ ਰਹਿੰਦੇ ਇਕ ਹੋਰ ਅਫ਼ਗਾਨ ਕਿਸਾਨ ਸਯਦ ਅਲੀ ਦੇ ਹਵਾਲੇ ਤੋਂ ਕਿਹਾ ਕਿ ਅਫ਼ੀਮ ਦੇ ਖੇਤਾਂ ਵਿਚ ਕਣਕ ਜਾਂ ਮੱਕੀ ਦੀ ਤੁਲਨਾ ਵਿਚ 5 ਤੋਂ 6 ਗੁਣਾ ਜ਼ਿਆਦਾ ਉਪਜ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਖੇਤਰਾਂ ਵਿਚ ਪਿਛਲੇ 20 ਸਾਲਾਂ ਤੋਂ ਅਫ਼ੀਮ ਨਹੀਂ ਉਗਾਈ ਗਈ ਸੀ, ਉਥੇ ਇਸ ਸਾਲ ਕਿਸਾਨਾਂ ਨੇ ਅਫ਼ੀਮ ਦੀ ਖੇਤੀ ਕੀਤੀ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਦੇ ਕਰਾਚੀ ’ਚ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ, ਦੂਰ ਤੱਕ ਖਿੱਲਰੇ ਮਿਲੇ ਲਾਸ਼ ਦੇ ਟੁਕੜੇ

ਦੱਸ ਦੇਈਏ ਕਿ ਜਦੋਂ ਤਾਲਿਬਾਨ ਨੇ ਅਫ਼ਗਾਨਿਸਤਾਨ ’ਤੇ ਕਬਜ਼ਾ ਕੀਤਾ ਸੀ ਤਾਂ ਉਸ ਦੇ ਬੁਲਾਰੇ ਜਬੀਉਲਾਹ ਮੁਜਾਹਿਦ ਨੇ ਕਿਹਾ ਸੀ ਕਿ ਹੁਣ ਦੇਸ਼ ਵਿਚ ਅਫ਼ੀਮ ਦੀ ਖੇਤੀ ’ਤੇ ਰੋਕ ਲਗਾਈ ਜਾਏਗੀ। ਹਾਲਾਂਕਿ ਬੀਤੇ ਮਹੀਨੇ ਮੁਜਾਹਿਦ ਨੇ ਇਕ ਇੰਟਰਵਿਊ ਦੌਰਾਨ ਉਲਟਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਅਫ਼ਗਾਨੀ ਲੋਕ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ ਅਤੇ ਉਨ੍ਹਾਂ ਦੀ ਆਮਦਨ ਦਾ ਇਕੋ-ਇਕ ਸਾਧਨ ਬੰਦ ਕਰਨਾ ਸਹੀ ਨਹੀਂ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry