ਅਫਗਾਨ ਫੌਜ ਨੂੰ ਵੱਡੀ ਸਫਲਤਾ, ਮੋਸਰ ਵਾਂਟੇਡ ਮੋਹਸਿਨ ਅਲਮਿਸਰੀ ਕੀਤਾ ਢੇਰ

10/25/2020 5:53:08 PM

ਕਾਬੁਲ (ਬਿਊਰੋ): ਅਫਗਾਨਿਸਤਾਨ ਦੇ ਗਜ਼ਨੀ ਸੂਬੇ ਵਿਚ ਫੌਜ ਨੇ ਇਕ ਮੁਹਿੰਮ ਵਿਚ ਸ਼ਨੀਵਾਰ ਨੂੰ ਅਲ ਕਾਇਦਾ ਦੇ ਮਾਸਟਰਮਾਈਂਡ ਮੋਹਸਿਨ ਅਲਮਿਸਰੀ ਨੂੰ ਢੇਰ ਕਰ ਦਿੱਤਾ। ਟੋਲੋ ਨਿਊਜ਼ ਦੇ ਮੁਤਾਬਕ, ਅਫਗਾਨਿਸਤਾਨ ਦੀ ਫੌਜ ਵੱਲੋਂ ਗਜ਼ਨੀ ਸੂਬੇ ਦੇ ਅੰਦਰ ਜ਼ਿਲੇ ਵਿਚ ਚਲਾਈ ਗਈ ਇਕ ਮੁਹਿੰਮ ਵਿਚ ਅੱਤਵਾਦੀ ਸੰਗਠਨ ਅਲ ਕਾਇਦਾ ਦੇ ਮਾਸਟਰਮਾਈਂਡ ਮੋਹਸਿਨ ਅਲਮਿਸਰੀ ਮਾਰਿਆ ਗਿਆ ਹੈ। ਮੋਹਸਿਨ ਅਲਮਿਸਰੀ ਦਾ ਮਾਰਿਆ ਜਾਣਾ ਅਫਗਾਨ ਫੌਜ ਦੇ ਲਈ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ- ਪਾਕਿ : ਇਕ ਹੋਰ ਮੰਦਰ 'ਚ ਭੰਨ-ਤੋੜ, ਮਾਂ ਦੁਰਗਾ ਦੀ ਮੂਰਤੀ ਕੀਤੀ ਗਈ ਖੰਡਿਤ

ਟੋਲੋ ਨਿਊਜ਼ ਦੇ ਮੁਤਾਬਕ, ਅਫਗਾਨਿਸਤਾਨ ਦੀ ਫੌਜ ਨੇ ਗਜ਼ਨੀ ਸੂਬੇ ਵਿਚ ਅਲ ਕਾਇਦਾ ਅੱਤਵਾਦੀਆਂ ਦੇ ਖਿਲਾਫ਼ ਆਪਰੇਸ਼ਨ ਚਲਾਇਆ ਸੀ। ਇਸ ਆਪਰੇਸ਼ਨ ਵਿਚ ਅਫਗਾਨ ਫੌਜ ਨੇ ਗਜ਼ਨੀ ਸੂਬੇ ਦੇ ਅੰਡਾਰ ਜ਼ਿਲ੍ਹੇ ਵਿਚ ਦਹਿਸ਼ਤ ਦੇ ਮਾਸਟਰਮਾਈਂਡ ਮੋਹਸਿਨ ਅਲਮਿਸਰੀ ਨੂੰ ਢੇਰ ਕਰ ਦਿੱਤਾ। ਅੱਤਵਾਦੀ ਮੋਹਸਿਨ ਦੀ ਮੌਤ ਨੂੰ ਅਲ ਕਾਇਦਾ ਦੇ ਲਈ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਕ ਸਾਲ ਪਹਿਲਾਂ ਅਫਗਾਨਿਸਤਾਨ ਅਤੇ ਅਮਰੀਕੀ ਫੌਜ ਨੇ ਇਕ ਸੰਯੁਕਤ ਮੁਹਿੰਮ ਵਿਚ ਆਸਿਮ ਉਮਰ ਨਾਮ ਦੇ ਖਤਰਨਾਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਸੀ।

Vandana

This news is Content Editor Vandana