ਅਫਗਾਨੀ-ਅਮਰੀਕੀ ਲੋਕਾਂ ਨੇ ਕੁੜੀਆਂ ਦੀ ਸਿੱਖਿਆ 'ਤੇ ਪਾਬੰਦੀ ਦੇ ਵਿਰੁੱਧ ਕੀਤਾ ਪ੍ਰਦਰਸ਼ਨ

01/03/2023 3:41:23 PM

ਵਾਸ਼ਿੰਗਟਨ- ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਵੱਲੋਂ ਹਾਲ ਹੀ 'ਚ ਕੁੜੀਆਂ ਦੀ ਸਿੱਖਿਆ 'ਤੇ ਪਾਬੰਦੀ ਲਗਾਉਣ ਦੇ ਫੈਂਸਲੇ ਵਿਰੋਧ ਵੱਡੀ ਗਿਣਤੀ 'ਚ ਅਫਗਾਨੀ-ਅਮਰੀਕੀ ਲੋਕਾਂ ਨੇ ਪ੍ਰਦਰਸ਼ਨ ਕੀਤਾ ਅਤੇ ਤਾਲਿਬਾਨ ਸਰਕਾਰ ਕਿ ਇਸ ਕੱਟਰ ਨੀਤੀ ਦੇ ਖ਼ਿਲਾਫ਼ ਲੜਣ ਦਾ ਸੰਕਲਪ ਕੀਤਾ। 

ਇਹ ਵੀ ਪੜ੍ਹੋ- ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀ ਜਲੰਧਰ ਦੀ ਮਹਿਲਾ ਦੇ ਬੈਗ 'ਚੋਂ ਮਿਲੇ ਜ਼ਿੰਦਾ ਕਾਰਤੂਸ

ਅਫਗਾਨ ਕਲਚਰਲ ਸੋਸਾਇਟੀ ਦੇ ਨੁਮਾਇੰਦੇ ਕੈਲੀਫੋਰਨੀਆ ਦੀ ਰੇਆਨ ਯਾਸੀਨੀ ਨੇ ਐਤਵਾਰ ਨੂੰ ਵਾਈਟ ਹਾਊਸ  ਸਾਹਮਣੇ ਕਿਹਾ ਕਿ ਅਸੀਂ ਇੱਥੇ ਕੁੜੀਆਂ ਦੀ ਸਿੱਖਿਆ ਦੇ ਅਧਿਕਾਰ ਦੇ ਲਈ ਆਵਾਜ਼ ਉਠਾਉਣ ਲਈ ਆਏ ਹਾਂ।ਯਾਸੀਨੀ ਦੇ ਨਾਲ ਵੱਡੀ ਗਿਣਤੀ 'ਚ ਅਫ਼ਗਾਨ ਅਮਰੀਕਨ ਵੀ ਸਨ। 

ਇਹ ਵੀ ਪੜ੍ਹੋ- ਪੰਜਾਬ ਸਰਹੱਦ 'ਤੇ ਬੀ. ਐੱਸ. ਐੱਫ਼. ਨੇ ਪਾਕਿਸਤਾਨੀ ਘੁਸਪੈਠੀਆ ਕੀਤਾ ਢੇਰ

ਉਨ੍ਹਾਂ ਨੇ ਕਿਹਾ ਕਿ ਜਦੋਂ ਦਾ ਤਾਲਿਬਾਨ ਨੇ ਅਫਗਾਨਿਸਤਾਨ 'ਤੇ ਕਬਜ਼ਾ ਕੀਤਾ ਹੈ, ਉਦੋਂ ਤੋਂ ਕੁੜੀਆਂ ਨੂੰ ਪੜ੍ਹਾਈ ਦਾ ਅਧਿਕਾਰ ਨਹੀਂ ਹੈ। ਅਸੀਂ ਇੱਥੇ ਇਹ ਯਕੀਨੀ ਬਣਾਉਣ ਲਈ ਆਏ ਹਾਂ ਕਿ ਅਜਿਹਾ ਨਾ ਹੋਵੇ। ਅਫਗਾਨ ਸੋਸਾਇਟੀ ਦੇ ਪ੍ਰਧਾਨ ਨਾਸਿਰ ਖ਼ਾਨ ਨੇ ਤਾਲਿਬਾਨ ਸਰਕਾਰ ਦੇ ਦੇਸ਼ 'ਚ ਕੁੜੀਆਂ ਦੀ ਸਿੱਖਿਆ 'ਤੇ ਲਾਏ ਗਏ ਪਾਬੰਦੀ ਨੂੰ ਵਾਪਸ ਲੈਣ ਲਈ ਕਿਹਾ ਹੈ।

ਇਹ ਵੀ ਪੜ੍ਹੋ- ਵਿਸਾਖ਼ੀ ਮੌਕੇ ਪਾਕਿ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, SGPC ਨੇ ਪਾਸਪੋਰਟ ਜਮ੍ਹਾ ਕਰਵਾਉਣ ਦੀ ਵਧਾਈ ਮਿਆਦ

ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ ਕੁੜੀਆਂ ਨੂੰ ਉਨ੍ਹਾਂ ਦੇ ਹੱਕ ਦੇਣ। ਪ੍ਰਦਰਸ਼ਨ ਕਰ ਰਹੇ ਅਫਗਾਨੀ-ਅਮਰੀਕੀ ਹਿਕਮਤ ਸੋਰੋਸ਼ ਨੇ ਕਿਹਾ ਕਿ ਤਾਲਿਬਾਨ ਨੇ ਕੁੜੀਆਂ ਨੂੰ ਸਿੱਖਿਆ ਤੋਂ ਦੂਰ ਰੱਖਣ ਲਈ ਲਗਾਤਾਰ ਕਦਮ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਪੁਰੀ ਦੁਨੀਆ ਦੇਖ ਰਹੀ ਹੈ। ਸੰਯੁਕਤ ਰਾਸ਼ਟਰ ਦੇਖ ਰਿਹਾ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

Shivani Bassan

This news is Content Editor Shivani Bassan