ਬੀ. ਸੀ. ਚੋਣਾਂ ਤੋਂ ਪਹਿਲਾਂ ਬੀਤੇ ਸਾਲ ਦੀ ਤੁਲਨਾ ''ਚ 70 ਫੀਸਦੀ ਵਧੇਰੇ ਲੋਕਾਂ ਅਡਵਾਂਸ ''ਚ ਪਾਈਆਂ ਵੋਟਾਂ

05/08/2017 3:19:20 PM

ਵੈਨਕੂਵਰ— ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਵਿਚ ਕੱਲ੍ਹ ਯਾਨੀ ਕਿ 9 ਮਈ ਨੂੰ ਵੋਟਾਂ ਹੋਣਗੀਆਂ ਪਰ ਅਡਵਾਂਸ ਵੋਟਿੰਗ ਦਾ ਫਾਇਦਾ ਚੁੱਕਦੇ ਹੋਏ ਕਈ ਲੋਕਾਂ ਨੇ ਪਹਿਲਾਂ ਹੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਲਈ। ਬੀ. ਸੀ. ਚੋਣ ਕਮਿਸ਼ਨ ਮੁਤਾਬਕ ਬੀਤੇ ਸਾਲ ਦੀ ਤੁਲਨਾ ਵਿਚ 70 ਫੀਸਦੀ ਵਧੇਰੇ ਲੋਕਾਂ ਨੇ ਇਸ ਸਾਲ ਅਡਵਾਂਸ ਵੋਟਿੰਗ ਵਿਚ ਹਿੱਸਾ ਲਿਆ। ਸਾਲ 2013 ਤੋਂ 2017 ਤੱਕ 12 ਫੀਸਦੀ ਲੋਕਾਂ ਦੀ ਤੁਲਨਾ ਵਿਚ 19 ਫੀਸਦੀ ਲੋਕਾਂ ਨੇ ਅਡਵਾਂਸ ਵਿਚ ਵੋਟਾਂ ਪਾਈਆਂ ਅਤੇ ਇਸ ਵਿਚ 7 ਅੰਕਾਂ ਦਾ ਵਾਧਾ ਹੋਇਆ। ਇਸ ਸਾਲ ਰਜਿਸਟਰ 3,150,000 ਵੋਟਰਾਂ ''ਚੋਂ 6,14,000 ਵੋਟਰਾਂ ਨੇ ਛੇ ਦਿਨਾਂ ਤੱਕ ਹੋਈ ਅਡਵਾਂਸ ਵੋਟਿੰਗ ਵਿਚ ਹਿੱਸਾ ਲਿਆ। ਬੀਤੇ ਸਾਲ ਵਿਚ ਇਹ ਅੰਕੜਾ 3,60,000 ਸੀ।

Kulvinder Mahi

This news is News Editor Kulvinder Mahi