ਇਕ ਸ਼ੋਧ ਮੁਤਾਬਕ ਆਸਟ੍ਰੇਲੀਆ ਵਿਚ 65,000 ਸਾਲ ਪਹਿਲਾਂ ਵਸੇ ਸੀ ਮਨੁੱਖ

07/20/2017 4:57:50 PM

ਸਿਡਨੀ— ਆਸਟ੍ਰੇਲੀਆ ਵਿਚ ਇਕ ਨਵੇਂ ਅਧਿਐਨ ਵਿਚ ਪਤਾ ਚੱਲਿਆ ਹੈ ਕਿ ਦੇਸ਼ ਵਿਚ ਮਨੁੱਖ ਘੱਟ ਤੋਂ ਘੱਟ 65,000 ਸਾਲ ਪਹਿਲਾਂ ਵਸੇ ਸੀ, ਜਦਕਿ ਹੁਣ ਤੱਕ ਇਹੀ ਪਤਾ ਸੀ ਕਿ ਦੇਸ਼ ਦਾ ਆਧੁਨਿਕ ਮਨੁੱਖ ਅਫਰੀਕਾ ਤੋਂ ਆਇਆ ਸੀ। ਆਸਟ੍ਰੇਲੀਆ ਦੇ ਉੱਤਰੀ ਟੇਰੀਟਰੀ ਦੇ ਕਾਕਾਡੂ ਵਿਚ ਜਬਿਲੁਕਾ ਮਾਈਨਿੰਗ ਪੱਟੀਆਂ ਦੇ ਅੰਦਰ ਬਲੁਆ ਪੱਥਰ ਦੇ ਸਹਾਰੇ ਦੇ ਥੱਲ੍ਹੇ ਬਣੇ ਪੁਰਾਣੇ ਡੇਰੇ ਸਥਲ ਵਿਚ ਕਈ ਸਾਲ ਦੀ ਪੁਰਾਤੱਤਵ ਖੋਦਾਈ ਮਗਰੋਂ ਦੁਨੀਆ ਦੀ ਇਸ ਪਹਿਲੀ ਖੋਜ ਵਿਚ ਇਹ ਵੀ ਪਤਾ ਚੱਲਿਆ ਇਕ ਇਹ ਮਨੁੱਖੀ ਬਸਤੀ ਆਪਣੇ ਸਮੇਂ ਵਿਚ ਕੁਸ਼ਲ ਉਪਕਰਨ ਨਿਰਮਾਤਾ ਸੀ। 
'ਸਿਡਨੀ ਮੋਰਨਿੰਗ ਹੇਰਾਲਡ' ਦੀ ਰਿਪੋਰਟ ਮੁਤਾਬਕ ਪੁਰਾਤੱਤਵ ਵਿਭਾਗ ਦੀ ਇਕ ਟੀਮ ਨੇ ਇਹ ਸਿੱਧ ਕੀਤਾ ਹੈ ਕਿ ਆਸਟ੍ਰੇਲੀਆ ਦੇ ਮੂਲ ਨਿਵਾਸੀ ਘੱਟ ਤੋਂ ਘੱਟ 65,000 ਸਾਲ ਪਹਿਲਾਂ ਤੋਂ  ਰਹਿ ਰਹੇ ਹਨ। ਸੋਧ ਦੇ ਨਤੀਜੇ ਪਹਿਲਾਂ ਹੀ ਦੁਨੀਆ ਭਰ ਦੇ ਪੁਰਾਤੱਤਵ ਮੰਡਲ ਵਿਚ ਡੂੰਘੀ ਦਿਲਚਸਪੀ ਜਗਾ ਚੁੱਕੇ ਹਨ ਅਤੇ ਅੰਤਰ ਰਾਸ਼ਟਰੀ ਮਾਨਤਾ ਪ੍ਰਾਪਤ ਵਿਗਿਆਨੀਆਂ ਨੇ ਵੀ ਇਸ ਦੀ ਸਮੀਖਿਆ ਕੀਤੀ ਹੈ। ਇਸੇ ਹਫਤੇ ਇਹ ਨਤੀਜਾ ਦੁਨੀਆ ਦੀ ਸਭ ਤੋਂ ਵੱਕਰੀ ਪੱਤਰਿਕਾ 'ਨੇਚਰ' ਵਿਚ ਪ੍ਰਕਾਸ਼ਿਤ ਹੋਇਆ ਹੈ। 
ਇਨ੍ਹਾਂ ਖੋਜਾਂ ਵਿਚ ਪੱਥਰ ਤੋਂ ਬਣੀ ਦੁਨੀਆ ਦੀ ਸਭ ਤੋਂ ਪੁਰਾਣੀ ਬਹੁਤ ਤਿੱਖੀ ਅਤੇ ਧਾਰਦਾਰ 'ਕੁਹਾੜੀ' ਸ਼ਾਮਲ ਹੈ ਜੋ ਇਹ ਸਿੱਧ ਕਰਦੀ ਹੈ ਕਿ ਪੁਰਾਣੇ ਆਸਟ੍ਰੇਲੀਆ ਵਾਸੀ ਆਪਣੇ ਸਮੇਂ ਵਿਚ ਕੁਸ਼ਲ ਉਪਕਰਨ ਨਿਰਮਾਤਾ ਸਨ। ਅਗਲੇ 20,000 ਸਾਲ ਬਾਅਦ ਵੀ ਕਿਸੇ ਸੰਸਕ੍ਰਿਤੀ ਕੋਲ ਅਜਿਹੀ ਕੁਹਾੜੀ ਨਹੀਂ ਸੀ। ਅੰਤਰ ਰਾਸ਼ਟਰੀ ਟੀਮ ਦੇ ਨੇਤਾ ਯੂਨੀਵਰਸਿਟੀ ਆਫ ਕਵੀਸਲੈਂਡ ਦੇ ਸਹਾਇਕ ਪ੍ਰੋਫੈਸਰ ਕ੍ਰਿਸ ਕਲਾਰਕਸਨ ਨੇ ਮੀਡੀਆ ਨੂੰ ਦੱਸਿਆ,''ਇਹ ਕੁਹਾੜੀ ਬਹੁਤ ਚੰਗੇ ਤਰੀਕੇ ਨਾਲ ਸੁਰੱਖਿਅਤ ਕੀਤੀ ਗਈ ਸੀ।''