ਉੱਤਰੀ ਨੇਵਾਡਾ ''ਚ ਸੋਨੇ ਦੀ ਖਾਨ ''ਚ ਹੋਇਆ ਹਾਦਸਾ, 2 ਦੀ ਮੌਤ

11/02/2017 12:47:36 PM

ਬੈਟਲ ਮਾਉਂਟੇਨ (ਭਾਸ਼ਾ)— ਉੱਤਰੀ ਨੇਵਾਡਾ ਵਿਚ ਸੋਨੇ ਦੀ ਇਕ ਖਾਨ ਵਿਚ ਹੋਏ ਹਾਦਸੇ ਵਿਚ ਇਕ ਸੁਰੱਖਿਆ ਕੋਆਰਡੀਨੇਟਰ ਸਮੇਤ ਦੋ ਕਰਮਚਾਰੀ ਮਾਰੇ ਗਏ ਅਤੇ 8 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸੰਘੀ ਖਣਿਜ ਸੁਰੱਖਿਆ ਰੇਗੂਲੇਟਰੀ ਦੁਰਘਟਨਾ ਦੀ ਜਾਂਚ ਕਰ ਰਹੀ ਹੈ। ਖਾਨ ਸੁਰੱਖਿਆ ਅਤੇ ਸਿਹਤ ਪ੍ਰਸ਼ਾਸਨ ਦੀ ਬੁਲਾਰਾ ਐਮੀ ਲੂਈਅਰ ਨੇ ਦੱਸਿਆ ਕਿ ਬੈਟਲ ਮਾਉਂਟੇਨ ਦੇ ਉੱਤਰ-ਪੱਛਮ ਵਿਚ ਮੈਰੀਗੋਲਡ ਖਾਨ ਵਿਚ ਮੰਗਲਵਾਰ ਨੂੰ ਇਕ ਗੱਡੀ ਦੇ ਟਰੱਕ ਦੀ ਲਪੇਟ ਵਿਚ ਆ ਜਾਣ ਕਾਰਨ ਸੁਰੱਖਿਆ ਕੋਆਰਡੀਨੇਟਰ ਅਤੇ ਇਕ ਖਾਨ ਸਿੱਖਿਅਕ ਦੀ ਮੌਤ ਹੋ ਗਈ। ਗੱਡੀ ਵਿਚ ਸਵਾਰ 7 ਹੋਰ ਸਿੱਖਿਅਕਾਂ ਨੂੰ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ। ਇਲਾਜ ਮਗਰੋਂ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਲੂਈਅਰ ਨੇ ਦੱਸਿਆ ਕਿ ਗੱਡੀ ਦੇ ਡਰਾਈਵਰ ਨੂੰ ਸਦਮੇ ਵਿਚ ਹੋਣ ਕਾਰਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹਾਲੇ ਤੱਕ ਪੀੜਤਾਂ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।