ਮਾਲੀ ''ਚ ਅਣ-ਪਛਾਤੇ ਹਮਲਾਵਰਾਂ ਨੇ ਕਰੀਬ 100 ਲੋਕਾਂ ਦੀ ਕੀਤੀ ਹੱਤਿਆ

06/10/2019 7:42:05 PM

ਬਮਾਕੋ - ਮਾਲੀ 'ਚ ਹਥਿਆਰਬੰਦ ਲੋਕਾਂ ਨੇ ਹਮਲਾ ਕਰ ਕਰੀਬ 100 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਸਥਾਨਕ ਪੋਰਟਨ ਮਾਲੀਜ਼ੇਟ ਮੁਤਾਬਕ ਅਣ-ਪਛਾਤੇ ਬੰਦੂਕਧਾਰੀਆਂ ਨੇ 9 ਜੂਨ ਨੂੰ ਦੇਸ਼ ਦੇ ਮੱਧ ਹਿੱਸੇ ਦੇ ਇਕ ਪਿੰਡ 'ਚ ਕਥਿਤ ਤੌਰ 'ਤੇ ਹਮਲਾ ਕੀਤਾ ਸੀ। ਮਾਲੀ ਦੇ ਰੱਖਿਆ ਮੰਤਰਾਲੇ ਮੁਤਾਬਕ ਹਮਲੇ 'ਚ 95 ਲੋਕ ਮਾਰੇ ਗਏ ਹਨ ਅਤੇ ਕਈ ਹੋਰ ਗੰਭੀਰ ਰੂਪ ਨਾਲ ਜ਼ਖਮੀ ਹਨ। ਜਿਨ੍ਹਾਂ ਨੂੰ ਨੇੜੇ ਦੇ ਇਕ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ।

Khushdeep Jassi

This news is Content Editor Khushdeep Jassi