ਗਰਭਪਾਤ ਕਰਾਉਣਾ ਕਦੇ ਵੀ ਠੀਕ ਨਹੀਂ ਹੁੰਦਾ : ਪੋਪ

05/26/2019 12:58:19 AM

ਵੈਟੀਕਨ ਸਿਟੀ - ਪੋਪ ਫ੍ਰਾਂਸੀਸ ਨੇ ਸ਼ਨੀਵਾਰ ਨੂੰ ਕਿਹਾ ਕਿ ਗਰਭਪਾਤ ਕਰਾਉਣਾ ਠੀਕ ਨਹੀਂ ਹੈ, ਇਹ ਮੁਆਫੀ ਯੋਗ ਨਹੀਂ ਹੋ ਸਕਦਾ। ਉਨ੍ਹਾਂ ਨੇ ਡਾਕਟਰਾਂ ਅਤੇ ਪਾਦਰੀਆਂ ਤੋਂ ਅਪੀਲ ਕੀਤੀ ਕਿ ਉਹ ਅਜਿਹੇ ਗਰਭ ਧਾਰਣ ਨੂੰ ਪੂਰਾ ਕਰਨ 'ਚ ਪਰਿਵਾਰਾਂ ਦੀ ਮਦਦ ਕਰਨ। ਗਰਭਪਾਤ ਰੋਕੂ ਵਿਸ਼ੇ 'ਤੇ ਵੈਟੀਕਨ-ਪ੍ਰਾਯੋਜਿਤ ਸੰਮੇਲਨ 'ਚ ਪੋਪ ਫ੍ਰਾਂਸੀਸ ਨੇ ਕਿਹਾ ਕਿ ਗਰਭਪਾਤ ਦਾ ਵਿਰੋਧ ਕੋਈ ਧਾਰਮਿਕ ਮੁੱਦਾ ਨਹੀਂ ਹੈ ਬਲਕਿ ਇਹ ਮਨੁੱਖੀ ਵਿਸ਼ਾ ਹੈ।
ਉਨ੍ਹਾਂ ਆਖਿਆ ਕਿ ਇਹ ਗੈਰ-ਕਾਨੂੰਨੀ ਹੈ ਕਿ ਇਸ ਸਮੱਸਿਆ ਦੇ ਹੱਲ ਲਈ ਤੁਸੀਂ ਆਪਣੇ ਅੰਦਰੋਂ ਕਿਸੇ ਜ਼ਿੰਦਗੀ ਨੂੰ ਕੱਢ ਸੁਟੋਂ। ਉਨ੍ਹਾਂ ਨੇ ਕਿਹਾ ਕਿ ਕਿਸੇ ਸਮੱਸਿਆ ਨੂੰ ਹੱਲ ਕਰਨ ਲਈ ਇਹ ਇਕ ਹੱਤਿਆਰੇ ਨੂੰ ਕੰਮ 'ਤੇ ਰੱਖਣ ਦੇ ਬਰਾਬਰ ਹੈ, ਉਹ ਗੈਰ-ਕਾਨੂੰਨੀ ਹੈ। ਪੋਪ ਫ੍ਰਾਂਸੀਸ ਨੇ ਜਨਮ ਤੋਂ ਪਹਿਲਾਂ ਪ੍ਰੀਖਣ ਦੇ ਆਧਾਰ 'ਤੇ ਗਰਭਪਾਤ ਦੇ ਫੈਸਲਿਆਂ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਕ ਇਨਸਾਨ ਜ਼ਿੰਦਗੀ ਦਾ ਕਦੇ ਵਿਰੋਧੀ ਨਹੀਂ ਹੋ ਸਕਦਾ। ਇਥੋਂ ਤੱਕ ਕਿ ਗਰਭ 'ਚ ਪਲ ਰਹੇ ਉਹ ਅਣਜੰਮੇ ਸ਼ੀਸ਼ੂ ਜਿਨ੍ਹਾਂ ਦੀ ਕਿਸਮਤ 'ਚ ਜਨਮ ਦੇ ਸਮੇਂ ਜਾਂ ਉਸ ਤੋਂ ਤੁਰੰਤ ਬਾਅਦ ਮੌਤ ਲਿਖੀ ਹੋਵੇ, ਉਨ੍ਹਾਂ ਨੂੰ ਵੀ ਗਰਭ 'ਚ ਪਾਲਣ ਦੌਰਾਨ ਡਾਕਟਰੀ ਦੇਖਭਾਲ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਾਤਾ-ਪਿਤਾ ਨੂੰ ਸਹਿਯੋਗ ਅਤੇ ਸਮਰਥਨ ਦੀ ਜ਼ਰੂਰਤ ਹੈ ਤਾਂ ਜੋਂ ਉਹ ਅਲਗ-ਥਲਗ ਜਾਂ ਡਰਿਆ ਹੋਇਆ ਮਹਿਸੂਸ ਨਾ ਕਰਨ।

Khushdeep Jassi

This news is Content Editor Khushdeep Jassi