ਜਾਪਾਨੀ ਮੰਤਰੀ ਮੰਡਲ ਵਿਚ ਵੱਡਾ ਫੇਰਬਦਲ ਕਰਨਗੇ ਆਬੇ

08/02/2017 1:14:58 PM

ਟੋਕੀਓ— ਕਈ ਘੋਟਾਲਿਆਂ ਤੋਂ ਬਾਅਦ ਆਪਣੀ ਲੋਕਪ੍ਰਿਅਤਾ ਬਚਾਉਣ ਲਈ ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਵੀਰਵਾਰ ਨੂੰ ਆਪਣੇ ਮੰਤਰੀ ਮੰਡਲ ਵਿਚ ਫੇਰਬਦਲ ਕੀਤੇ ਜਾਣ ਦਾ ਐਲਾਨ ਕੀਤਾ ਹੈ। ਸਮਾਚਾਰ ਏਜੰਸੀ ਮੁਤਾਬਕ ਆਪਣੀ ਪਾਰਟੀ ਦੀ ਇਕ ਬੈਠਕ ਵਿਚ ਆਬੇ ਨੇ ਕਿਹਾ ਕਿ ਉਹ ਆਪਣੇ ਪ੍ਰਸ਼ਾਸਨ ਵਿਚ ਨਵੇਂ ਅਧਿਕਾਰੀ ਨਿਯੁਕਤ ਕਰਨਗੇ ਅਤੇ ਸੱਤਾਧਾਰੀ ਲਿਬਰਲ ਡੈਮੋਕਰੇਟਿਕ ਪਾਰਟੀ (ਐਲ. ਡੀ. ਪੀ) ਦੇ ਮੁੱਖ ਮੰਤਰੀਆਂ ਵਿਚ ਫੇਰਬਦਲ ਕਰਨਗੇ । 
ਉਮੀਦ ਹੈ ਕਿ ਕੈਬਨਿਟ ਵਿਚ ਕਾਰਜਕਾਰੀ ਪ੍ਰਮੁੱਖ ਮੈਬਰਾਂ ਜਿਵੇਂ ਕਿ ਉਪ ਪ੍ਰਧਾਨ ਮੰਤਰੀ ਅਤੇ ਖਜਾਨਾ ਮੰਤਰੀ ਤਾਰੋ ਅਸੋ, ਵਿਦੇਸ਼ ਮੰਤਰੀ ਫਿਊਮਿਓਕਿਸ਼ਿਦਾ ਅਤੇ ਸਰਕਾਰ ਦੇ ਬੁਲਾਰੇ ਯੋਸ਼ਿਹਿਦੇ ਸੁਗਾ ਉੱਤੇ ਪ੍ਰਭਾਵ ਨਹੀਂ ਪਵੇਗਾ । ਪ੍ਰਧਾਨ ਮੰਤਰੀ ਦੇ ਇਸ ਫੈਸਲੇ ਨਾਲ ਮੁੱਖ ਰੂਪ ਨਾਲ ਮੰਤਰੀ ਤੋਮੋਮੀ ਇਨਡਾ ਦੇ 28 ਜੁਲਾਈ ਦੇ ਅਸਤੀਫੇ ਤੋਂ ਬਾਅਦ ਰੱਖਿਆ ਮੰਤਰੀ ਅਤੇ ਸਿੱਖਿਆ ਮੰਤਰੀ ਉੱਤੇ ਅਸਰ ਪੈਣ ਦੀ ਉਮੀਦ ਹੈ ।  ਇਨ੍ਹਾਂ ਦੋਵਾਂ ਉੱਤੇ ਆਪਣੇ ਦੋਸਤਾਂ ਅਤੇ ਸਾਥੀਆਂ ਨੂੰ ਆਧਿਕਾਰਤ ਅਹੁਦਿਆਂ ਉੱਤੇ ਰੱਖਣ ਦਾ ਦੋਸ਼ ਹੈ ।