ਨਿਊਜਰਸੀ ਵਿਖੇ ਉੱਘੇ ਲੇਖਕ ਗੁਰਜੰਟ ਸਿੰਘ ਬਰਨਾਲਾ ਦਾ ਨਿੱਘਾ ਸਵਾਗਤ (ਤਸਵੀਰਾਂ)

08/22/2023 12:29:08 PM

ਨਿਊਜਰਸੀ (ਰਾਜ ਗੋਗਨਾ)- ਪੰਜਾਬ ਤੋਂ ਬਰਨਾਲਾ ਨਾਲ ਸੰਬੰਧਤ ਉੱਘੇ ਲੇਖਕ ਸ: ਗੁਰਜੰਟ ਸਿੰਘ ਬਰਨਾਲਾ ਕੈਨੇਡਾ ਤੋਂ ਬਾਅਦ ਅੱਜਕਲ੍ਹ ਅਮਰੀਕਾ ਦੇ ਦੋ ਹਫ਼ਤੇ ਦੇ ਦੌਰੇ 'ਤੇ ਹਨ। ਉਹਨਾਂ ਵੱਲੋਂ ਲਿਖੀ ਪੁਸਤਕ ਜਫਰਨਾਮਾ ਦਾ ਪੰਜਾਬੀ ਵਿੱਚ ਅਨੁਵਾਦ ਤੇ ਛੰਦ-ਬੰਦ ਕਵਿਤਾ ਲਿਖਣ ਲਈ ਉਹਨਾਂ ਨੂੰ ਸਨਮਾਨ ਦਿੱਤਾ ਗਿਆ। ਇੱਥੇ ਦੱਸਣਯੋਗ ਹੈ ਕਿ ‘ਜਫਰਨਾਮਾ’ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਲਿਖ ਕੇ ਭਾਈ ਧਰਮ ਸਿੰਘ ਅਤੇ ਭਾਈ ਦਯਾ ਸਿੰਘ ਰਾਹੀਂ ਦੱਖਣ ਵੱਲ ਭੇਜਿਆ ਸੀ, ਗੁਰੂ ਜੀ ਵੱਲੋਂ ਫ਼ਾਰਸੀ ਭਾਸ਼ਾ ਵਿੱਚ ਲਿਖਿਆ ਹੋਇਆ ਸੀ। ਇਸ ਦਾ ਇਸ ਨਾਮੀਂ ਉੱਘੇ ਲੇਖਕ ਸ: ਗੁਰਜੰਟ ਸਿੰਘ ਬਰਨਾਲਾ ਨੇ ਪੰਜਾਬੀ ਵਿੱਚ ਅਨੁਵਾਦ ਕਰਕੇ ਸਰਲ ਅਤੇ ਸੌਖੀ ਪੰਜਾਬੀ ਭਾਸ਼ਾ ਵਿੱਚ ਛੰਦ-ਬੰਦ ਕਵਿਤਾ ਦਾ ਰੂਪ ਦਿੱਤਾ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਮੈਕਸੀਕੋ 'ਚ ਲੁੱਟ-ਖੋਹ ਦੌਰਾਨ ਗੋਲੀਬਾਰੀ, ਭਾਰਤੀ ਨਾਗਰਿਕ ਦੀ ਮੌਤ ਤੇ ਇਕ ਹੋਰ ਜ਼ਖਮੀ

ਇਸ ਤੋਂ ਪਹਿਲੇ ਸ: ਗੁਰਜੰਟ ਸਿੰਘ ਬਰਨਾਲਾ ਦਾ ਕੈਨੇਡਾ ਦੇ ਸ੍ਰੀ ਗੁਰੂ ਘਰ ਦੀ ਕਮੇਟੀ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਉਸ ਤੋਂ ਬਾਅਦ ਅਮਰੀਕਾ ਦੀ ਗੁਰਦੁਆਰਾ ਸਿੱਖ ਫਾਊਂਡੇਸ਼ਨ ਵਰਜੀਨੀਆ ਦੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਪੇਨਸਿਲਵੈਨੀਆ ਸੂਬੇ ਦੇ ਸ਼ਹਿਰ ਫਿਲਾਡੇਲਫੀਆ ਦੇ ਅਪਰਡਰਬੀ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਨਮਾਨ ਤੋਂ ਬਾਅਦ ਨਿਊਜਰਸੀ ਸੂਬੇ ਦੇ ਸ਼ਹਿਰ ਬਰਲਿੰਗਟਨ ਦੇ ਗੁਰਦੁਆਰਾ ਖ਼ਾਲਸਾ ਦਰਬਾਰ ਦੇ ਗੁਰੂ ਘਰ ਦੀ ਕਮੇਟੀ ਵੱਲੋਂ ਵਿਸ਼ੇਸ ਤੌਰ 'ਤੇ ਸੱਦਾ ਦੇ ਕੇ ਗੁਰੂ ਘਰ ਵਿਖੇ ਉਹਨਾਂ ਵੱਲੋਂ ਲਿਖੀ ਪੁਸਤਕ ਜਫਰਨਾਮਾ ਦੇ ਪੰਜਾਬੀ ਅਨੁਵਾਦ ਦੇ ਬਦਲੇ ਸਨਮਾਨ ਕੀਤਾ ਗਿਆ। ਇਸ ਸਮੇਂ ਭਾਈ ਸੁਰਜੀਤ ਸਿੰਘ ਦਿਉਲ ਅਤੇ ਗੁਰਪ੍ਰੀਤ  ਸਿੰਘ (ਗੰਡਾ ਸਿੰਘ ਵਾਲਾ) ਗੁਰੂ ਘਰ ਦੀ ਸਮੂਹ ਮੈਨਜਮੈਟ ਅਤੇ ਉੱਘੇ ਸਮਾਜ ਸੇਵੀ ਰਾਜਭਿੰਦਰ ਸਿੰਘ ਬਦੇਸਾ, ਗੁਰਮੀਤ ਸਿੰਘ ਗਿੱਲ, ਸਿਕੰਦਰ ਸਿੰਘ ਸੋਹੀ,ਮਨਜੀਤ ਸਿੰਘ ਗਿੱਲ,ਕੁਲਵਿੰਦਰ ਸਿੰਘ ਸੋਹੀ, ਗੁਰਇੱਕਪ੍ਰੀਤ ਸਿੰਘ (ਗੰਡਾ ਸਿੰਘ ਵਾਲਾ), ਰਣਬੀਰ ਸਿੰਘ (ਮੋਹਲਗੁਆਰਾ) ਗੁਰਦੁਆਰਾ ਸਾਹਿਬ ਬਰਲਿੰਗਟਨ (ਨਿਊਜਰਸੀ) ਦੇ ਮੀਤ ਗ੍ਰੰਥੀ ਗਿਆਨੀ ਰਣਜੀਤ ਸਿੰਘ, ਢਾਡੀ ਜਥਾ ਕੁਲਵੰਤ ਸਿੰਘ ਪੰਡੋਰੀ ਵਾਲੇ, ਸ਼ਾਮ ਸਿੰਘ (ਦਿੱਲੀ ਵਾਲੇ), ਪੰਥਜੀਤ ਸਿੰਘ ਅਤੇ ਰਣਜੀਤ ਸਿੰਘ ਸੇਵਾਦਾਰ ਵੀ ਨਾਲ ਮੌਜੂਦ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

Vandana

This news is Content Editor Vandana