ਦੋ ਦੇਸ਼ਾਂ ਵਿਚਕਾਰ ਵੱਸਿਆ ਅਜਿਹਾ ਪਿੰਡ, ਇਕ ਕਦਮ ਪੁੱਟਦਿਆਂ ਹੀ ਪੁੱਜ ਜਾਓਗੇ ''ਵਿਦੇਸ਼''

06/29/2017 3:43:23 PM

ਨੀਦਰਲੈਂਡ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਦੌਰੇ ਦੇ ਆਪਣੇ ਅਖੀਰਲੇ ਪੜਾਅ 'ਚ ਮੰਗਲਵਾਰ ਨੂੰ ਨੀਦਰਲੈਂਡ ਪੁੱਜੇ। ਇੱਥੇ ਇਕ ਅਜਿਹਾ ਪਿੰਡ ਹੈ ਜੋ ਕਿ ਨੀਦਰਲੈਂਡ ਤੇ ਬੈਲਜੀਅਮ ਦੋਹਾਂ ਦੇਸ਼ਾਂ ਵਿਚਕਾਰ ਵੱਸਿਆ ਹੈ। ਬਾਰਲੇ ਹਟਰੇਗ ਨਾਂ ਦੇ ਇਸ ਪਿੰਡ ਦੀਆਂ ਕਈ ਦੁਕਾਨਾਂ ਤੇ ਘਰਾਂ ਦੇ ਵਿਚਕਾਰੋਂ ਦੋਹਾਂ ਦੇਸ਼ਾਂ ਦੀ ਸਰਹੱਦ ਨਿਕਲਦੀ ਹੈ। ਇਕ ਪੈਰ ਅੱਗੇ ਵਧਾਉਂਦੇ ਹੀ ਵਿਅਕਤੀ ਦੂਜੇ ਦੇਸ਼ ਪੁੱਜ ਜਾਂਦਾ ਹੈ।  


1831 'ਚ ਬੈਲਜੀਅਮ ਤੇ ਨੀਦਰਲੈਂਡ ਦੋ ਸੁਤੰਤਰ ਰਾਸ਼ਟਰ ਬਣੇ। ਇਸ ਦੌਰਾਨ ਦੋਹਾਂ ਦੇਸ਼ਾਂ ਵਿਚਕਾਰ ਸਰਹੱਦ ਬਣਾਈ ਗਈ। ਨੀਦਰਲੈਂਡ ਲਈ ਇਹ ਸਰਹੱਦ ਪੋਸਟ 214 ਹੈ ਤੇ ਬੈਲਜੀਅਮ ਲਈ 215 ਹੈ। ਇੱਥੇ ਦੋ ਪਿੰਡ  ਬਾਰਲੇ ਨੱਸੋ ਤੇ ਬਾਰਲੇ ਹਟਰੇਗ ਅਜਿਹੀ ਥਾਂ 'ਤੇ ਬਣੇ ਸਨ ਜਿਨ੍ਹਾਂ ਨੂੰ ਵੱਖ ਕਰਨਾ ਬਹੁਤ ਮੁਸ਼ਕਲ ਸੀ।

ਇਸ ਲਈ ਦੋਹਾਂ ਪਿੰਡਾਂ ਦੇ ਵਿਚਕਾਰ ਇਕ ਸਫੇਦ ਪੱਟੀ ਲਗਾ ਦਿੱਤੀ ਗਈ। ਇਸ ਤਰ੍ਹਾਂ ਦੋਵੇਂ ਦੇਸ਼ ਇਕ-ਦੂਜੇ ਦੇ ਦੇਸ਼ ਦੇ ਹਿੱਸੇ ਬਣ ਗਏ। ਇਸ ਪਿੰਡ ਦੇ ਲੋਕਾਂ ਨੂੰ ਇਕ-ਦੂਜੇ ਦੇ ਪਿੰਡ ਜਾਣ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਪੈਂਦੀ।

ਇਸ ਪਿੰਡ 'ਚ ਇਕ ਅਜਿਹਾ ਘਰ ਵੀ ਹੈ ਜਿਸ 'ਚ ਦੋ ਡੋਰ ਬੈੱਲ (ਦਰਵਾਜ਼ੇ ਦੀਆਂ ਘੰਟੀਆਂ) ਲੱਗੀਆਂ ਹਨ ਤੇ ਇਕ ਦਰਵਾਜ਼ਾ ਖੁੱਲ੍ਹਣ ਨਾਲ ਨੀਦਰਲੈਂਡ ਤੇ ਦੂਜਾ ਖੋਲ੍ਹਣ ਨਾਲ ਲੋਕ ਬੈਲਜੀਅਮ ਪੁੱਜ ਜਾਂਦੇ ਹਨ।