ਆਸਟ੍ਰੇਲੀਆ ''ਚ ਟਰੱਕ ਨੇ ਕਾਰ ਨੂੰ ਮਾਰੀ ਟੱਕਰ, ਕੋਈ ਜ਼ਖਮੀ ਨਹੀਂ

01/30/2018 10:15:24 AM

ਸਿਡਨੀ (ਬਿਊਰੋ)— ਸਿਡਨੀ ਦੀ ਇਕ ਉਪ ਨਗਰੀ ਸੜਕ 'ਤੇ ਬੀ-ਡਬਲ ਟਰੇਲਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਇਹ ਡਾਈਰੈਕਟ ਫਰੈਟ ਐਕਸਪ੍ਰੈਸ ਟਰੱਕ ਤੇਜ਼ ਗਤੀ ਨਾਲ ਜਾ ਰਿਹਾ ਸੀ ਅਤੇ ਇਸ ਨੇ ਸਾਹਮਣੇ ਆਈ ਸਿਲਵਰ ਰੰਗ ਦੀ ਕਾਰ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ। ਇਹ ਘਟਨਾ ਬੀਤੀ ਸ਼ਾਮ ਸਿਡਨੀ ਦੇ ਅੰਦਰੂਨੀ ਪੱਛਮ ਵਿਚ ਸਿਡਨਹੈਮ ਵਿਚ ਪਿੰ੍ਰਸੈੱਸ ਹਾਈਵੇ 'ਤੇ ਹੋਈ। ਟੱਕਰ ਮਗਰੋਂ ਕਾਰ ਸੜਕ 'ਤੇ ਟਰੱਕ ਨਾਲ ਨਾਲ ਘਸੀਟਦੀ ਹੋਈ ਗਈ ਅਤੇ ਫੁਟਪਾਥ 'ਤੇ ਬਣੇ ਸਟ੍ਰੀਟ ਸਾਈਨ ਨਾਲ ਟਕਰਾ ਗਈ। ਨਿਊ ਸਾਊਥ ਵੇਲਜ਼ ਦੇ ਬੁਲਾਰੇ ਨੇ ਦੱਸਿਆ ਕਿ ਅਧਿਕਾਰੀ ਇਸ ਘਟਨਾ ਦੀ ਜਾਂਚ ਕਰ ਰਹੇ ਹਨ। ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।