ਉੱਤਰੀ ਸਵਿੱਟਜ਼ਰਲੈਂਡ ਜਾ ਰਿਹਾ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ

02/18/2021 10:48:26 PM

ਬਰਲਿਨ - ਉੱਤਰੀ ਸਵਿੱਟਜ਼ਰਲੈਂਡ ਜਾ ਰਿਹਾ ਇਕ ਛੋਟਾ ਜਹਾਜ਼ ਵੀਰਵਾਰ ਕੋਂਸਟੇਂਸ ਝੀਲ ਵਿਚ ਡਿੱਗ ਗਿਆ। ਹਾਲਾਂਕਿ ਹਾਦਸਾਗ੍ਰਸਤ ਜਹਾਜ਼ ਵਿਚੋਂ ਪਾਇਲਟ ਸੁਰੱਖਿਅਤ ਰੂਪ ਨਾਲ ਬਾਹਰ ਨਿਕਲਣ ਵਿਚ ਕਾਮਯਾਬ ਰਿਹਾ।

ਇਹ ਵੀ ਪੜ੍ਹੋ - IPL Auction 2021 LIVE : ਹਰਭਜਨ ਸਿੰਘ ਨੂੰ KKR, ਅਰਜੁਨ ਤੇਂਦੁਲਕਰ ਨੂੰ ਮੁੰਬਈ ਨੇ ਖਰੀਦਿਆ


ਸੇਂਟ ਗਾਲੇਨ ਸੂਬੇ ਦੀ ਪੁਲਸ ਨੇ ਦੱਸਿਆ ਕਿ ਜਹਾਜ਼ ਵਿਚ ਸਿਰਫ ਪਾਇਲਟ ਹੀ ਸਵਾਰ ਸੀ। ਉਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਬਚਾਅ ਕਰਮੀ ਹੁਣ ਤੱਕ ਜਹਾਜ਼ ਦਾ ਮਲਬਾ ਬਰਾਮਦ ਨਹੀਂ ਕਰ ਪਾਏ। ਘਟਨਾ ਵੇਲੇ ਝੀਲ ਦੇ ਉਪਰ ਸੰਘਣੀ ਧੁੰਦ ਛਾਈ ਹੋਈ ਸੀ। ਇਹ ਝੀਲ ਸਵਿੱਟਰਜ਼ਲੈਂਡ, ਜਰਮਨੀ ਅਤੇ ਆਸਟ੍ਰੀਆ ਦੀ ਹੱਦ ਨਾਲ ਲੱਗੀ ਹੋਈ ਹੈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh