ਬਿ੍ਰਟੇਨ ਦੇ ਸੀਨੀਅਰ ਸਾਇੰਸਦਾਨ ਨੇ ਕੁਆਰੰਟੀਨ ਪਾਲਸੀ ਨੂੰ ਦੱਸਿਆ ਬੇਕਾਰ

06/21/2020 9:11:03 PM

ਲੰਡਨ - ਬਿ੍ਰਟੇਨ ਦੇ ਸੀਨੀਅਰ ਸਾਇੰਸਦਾਨਾਂ ਵਿਚੋਂ ਇਕ ਨੇ ਦੇਸ਼ ਵਿਚ ਕੁਆਰੰਟੀਨ ਦੇ ਲਈ ਅਪਣਾਏ ਜਾ ਰਹੇ ਨਿਯਮਾਂ ਦੇ ਉਲੰਘਣ ਨੂੰ 'ਬਿਲਕੁਲ ਬੇਕਾਰ' ਦੱਸਿਆ ਹੈ। 'ਲੰਡਨ ਸਕੂਲ ਆਫ ਹਾਈਜਿਨ ਐਂਡ ਟ੍ਰਾਪੀਕਲ ਮੈਡੀਸਨ ' ਦੇ ਪ੍ਰੋਸੈਫਰ ਪੀਟਰ ਪਾਇਟ ਨੇ ਆਖਿਆ ਹੈ ਕਿ ਬਾਹਰ ਤੋਂ ਆਉਣ ਵਾਲੇ ਲੋਕਾਂ ਨੂੰ 14 ਦਿਨ ਕੁਆਰੰਟੀਨ ਕਰਨ ਦੇ ਲਈ ਜੋ ਨਿਯਮ ਬਿ੍ਰਟੇਨ ਅਪਣਾ ਰਿਹਾ ਹੈ ਉਨ੍ਹਾਂ ਨੂੰ ਤੁਰੰਤ ਛੱਡ ਦੇਣਾ ਚਾਹੀਦਾ ਹੈ।

ਇਬੋਲਾ ਅਤੇ ਐਚ. ਆਈ. ਵੀ. ਵਿਚ ਆਪਣੇ ਕੰਮ ਦੇ ਲਈ ਦੁਨੀਆ ਭਰ ਵਿਚ ਚਰਚਿਤ ਸਾਇੰਸਦਾਨ ਨੇ ਆਖਿਆ ਕਿ ਕੁਆਰੰਟੀਨ ਪਾਲਸੀ ਇਸ ਮਹਾਮਾਰੀ ਦੀ ਸ਼ੁਰੂਆਤ ਵਿਚ ਹੀ ਕਾਰਗਾਰ ਸੀ, ਜਦਕਿ ਕੋਰੋਨਾ ਦੇ ਮਾਮਲੇ ਘੱਟ ਸਨ। ਇਨਾਂ ਨਿਯਮਾਂ ਨੂੰ ਜੂਨ ਦੇ ਆਖਿਰ ਵਿਚ ਰਿਵਿਊ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਆਖਿਆ ਕਿ ਸੋਸ਼ਲ ਡਿਸਟੈਂਸਿੰਗ ਦੇ ਲਈ 2 ਮੀਟਰ ਦੀ ਦੂਰੀ ਦਾ ਫਾਰਮੂਲਾ ਲੋਕਾਂ ਨੂੰ ਸੁਰੱਖਿਆ ਵਹਿਮ ਕਰਾਉਂਦਾ ਹੈ। ਇਸ ਤੋਂ ਬਿਹਤਰ ਹੋਵੇਗਾ ਕਿ ਲੋਕਾਂ ਨੂੰ ਜਨਤਕ ਥਾਂ 'ਤੇ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਜਾਵੇ ਉਹ ਜ਼ਿਆਦਾ ਬਿਹਤਰ ਹੋਵੇਗਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੋਂ ਨੀਤੀਆਂ ਵਿਚ ਸਹਿਯੋਗ ਦੇ ਲਈ ਇਕ ਕੋਵਿਡ-19 'ਜ਼ਾਰ' ਦੀ ਨਿਯੁਕਤੀ ਕਰਨ ਲਈ ਵੀ ਆਖਿਆ ਹੈ। ਉਥੇ ਹੀ ਬਿ੍ਰਟੇਨ ਵਿਚ ਹੁਣ ਤੱਕ 7,890,145 ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ ਕੋਰੋਨਾ ਦੇ 304,331 ਮਾਮਲੇ ਸਾਹਮਣੇ ਆ ਚੁੱਕੇ ਹਨ, ਇਨ੍ਹਾਂ ਵਿਚੋਂ 42,632 ਲੋਕਾਂ ਦੀ ਮੌਤ ਹੋ ਚੁੱਕੀ ਹੈ।

Khushdeep Jassi

This news is Content Editor Khushdeep Jassi