ਚੱਕਰਵਾਤੀ ਤੂਫਾਨ ''ਡੇਬੀ'' ਕਾਰਨ ਲਾਪਤਾ ਹੋਏ ਵਿਅਕਤੀ ਦੀ 9 ਦਿਨਾਂ ਬਾਅਦ ਮਿਲੀ ਲਾਸ਼

04/08/2017 6:23:59 PM

ਕੁਈਨਜ਼ਲੈਂਡ— ਆਸਟਰੇਲੀਆ ਦੇ ਕੁਈਨਜ਼ਲੈਂਡ ''ਚ ਬੀਤੇ ਦਿਨੀਂ ਆਏ ਚੱਕਰਵਾਤੀ ਤੂਫਾਨ ''ਡੇਬੀ'' ਕਾਰਨ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਤੂਫਾਨ ਤੋਂ ਬਾਅਦ ਭਾਰੀ ਮੀਂਹ ਅਤੇ ਹੜ੍ਹ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਸੀ ਅਤੇ 4 ਲੋਕ ਲਾਪਤਾ ਹੋ ਗਏ ਸਨ। ਇਹ ਚੱਕਰਵਾਤੀ ਤੂਫਾਨ 31 ਮਾਰਚ ਨੂੰ ਆਇਆ ਸੀ, ਜਿਸ ਤੋਂ ਬਾਅਦ ਭਾਰੀ ਮੀਂਹ ਨੇ ਲੋਕਾਂ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਸੀ। 
ਇਸ ਭਾਰੀ ਮੀਂਹ ਅਤੇ ਹੜ੍ਹ ਦੇ 9 ਦਿਨਾਂ ਬਾਅਦ ਲਾਪਤਾ ਹੋਏ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। 
ਦੱਖਣੀ-ਪੂਰਬੀ ਕੁਈਨਜ਼ਲੈਂਡ ''ਚ 50 ਸਾਲਾ ਡੇਵਿਨ ਹੈਈਡੇਮੈਨ ਨਾਂ ਦੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਡੇਵਿਨ ਨੂੰ ਆਖਰੀ ਵਾਰ 30 ਮਾਰਚ ਨੂੰ ਉਸ ਦੇ ਘਰ ਦੇਖਿਆ ਗਿਆ ਸੀ। ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਆਪਣੇ ਦੋਸਤਾਂ ਨਾਲ ਗਿਆ ਸੀ ਪਰ ਮੁੜ ਕੇ ਘਰ ਨਹੀਂ ਪਰਤਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ। ਪੁਲਸ ਨੂੰ ਦੱਖਣੀ-ਪੂਰਬੀ ਕੁਈਨਜ਼ਲੈਂਡ ਦੇ ਬਰਮਬਾਹ ਕ੍ਰੀਕ ''ਚ  ਸਵੇਰੇ ਤਕਰੀਬਨ 8.30 ਵਜੇ ਉਸ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ ਹੈ।

Tanu

This news is News Editor Tanu