''ਇਕ ਕੁੜੀ, ਜਿਸ ਦੀ ਡਾਇਰੀ ਦੀ ਹੈ ਸਾਰੇ ਪਾਸੇ ਚਰਚਾ''

09/14/2019 2:02:16 AM

ਵਾਸ਼ਿੰਗਟਨ - ਦੂਜੇ ਵਿਸ਼ਵ ਯੁੱਧ ਦੌਰਾਨ ਲਿਖੀ ਜਰਮਨ ਯਹੂਦੀ ਕਿਸ਼ੋਰੀ ਐਨਾ ਫ੍ਰੈਂਕ ਦੀ ਡਾਇਰੀ 'ਆਫ ਅ ਯੰਗ ਗਰਲ' ਅੱਜ ਵੀ ਸਭ ਤੋਂ ਲੋਕ ਪ੍ਰਸਿੱਧ ਕਿਤਾਬਾਂ 'ਚੋਂ ਇਕ ਹੈ। ਹੁਣ ਇਕ ਯਹੂਦੀ ਕੁੜੀ (ਨਾਬਾਲਿਗ) ਦੀ ਡਾਇਰੀ ਮਿਲੀ ਹੈ, ਜਿਸ ਦਾ ਜਲਦ ਪ੍ਰਕਾਸ਼ਨ ਹੋਣ ਜਾ ਰਿਹਾ ਹੈ। ਪੋਲਿਸ਼ ਯਹੂਦੀ ਕੁੜੀ ਦੀ ਨਾਜ਼ੀਆਂ ਨੇ ਉਸ ਦੀ ਡਾਇਰੀ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਦੀ ਹੱਤਿਆ ਕਰ ਦਿੱਤੀ ਸੀ। ਦਹਾਕਿਆਂ ਤੋਂ ਇੰਤਜ਼ਾਰ ਤੋਂ ਬਾਅਦ ਹੁਣ ਇਹ ਡਾਇਰੀ 19 ਸਤੰਬਰ ਨੂੰ ਪ੍ਰਕਾਸ਼ਿਤ ਹੋਣ ਜਾ ਰਹੀ ਹੈ। ਇਹ ਡਾਇਰੀ ਨਿਊਯਾਰਕ ਦੀ ਇਕ ਬੈਂਕ 'ਚ ਸੁਰੱਖਿਅਤ ਰਹੀ ਅਤੇ ਹੁਣ ਜਲਦ ਪ੍ਰਕਾਸ਼ਿਤ ਹੋਣ ਵਾਲੀ ਹੈ। ਜ਼ਿਕਰਯੋਗ ਹੈ ਕਿ ਇਸ ਕੁੜੀ ਦੀ ਡਾਇਰੀ ਦੀ ਤੁਲਨਾ ਜਰਮਨ ਯਹੂਦੀ ਲੇਖਿਕਾ ਐਨਾ ਫ੍ਰੈਂਕ ਦੀ ਡਾਇਰੀ 'ਆਫ ਅ ਯੰਗ ਗਰਲ' ਨਾਲ ਜ਼ਰੂਰ ਹੋਵੇਗੀ।

ਰੇਨਾ ਸਪੀਗਲ ਦਾ ਜਨਮ 1924 'ਚ ਸਾਊਥ ਈਸਟ ਪੋਲੈਂਡ 'ਚ ਹੋਇਆ ਸੀ ਅਤੇ ਉਸ ਸਮੇਂ ਪੋਲੈਂਡ 'ਤੇ ਸੋਵੀਅਤ ਰੂਸ ਦਾ ਕਬਜ਼ਾ ਸੀ। 1942 'ਚ ਪੋਲੈਂਡ 'ਤੇ ਜਰਮਨੀ ਨੇ ਆਪਣਾ ਕਬਜ਼ਾ ਬਣਾ ਲਿਆ। ਰੇਨਾ ਨੇ 14 ਸਾਲ ਦੀ ਉਮਰ ਤੋਂ ਲੈ ਕੇ 18 ਸਾਲ ਤੱਕ ਦੀ ਉਮਰ ਦੌਰਾਨ ਜੰਗ ਦੇ ਨਾਲ ਆਪਣੀ ਜ਼ਿੰਦਗੀ ਅਤੇ ਭਾਵਨਾਵਾਂ ਨੂੰ ਡਾਇਰੀ 'ਚ ਲਿੱਖਿਆ। ਜੁਲਾਈ 1942 'ਚ ਨਾਜ਼ੀ ਫੌਜ ਨੇ ਉਸ ਦੀ ਹੱਤਿਆ ਕਰ ਦਿੱਤੀ। ਰੇਨਾ ਦੀ ਡਾਇਰੀ ਨੂੰ ਜੰਗ ਦੌਰਾਨ ਦੇ ਹਾਲਾਤ ਅਤੇ ਪੀੜਤਾਂ ਦੀ ਹਾਲਤ ਸਮਝਣ ਲਈ ਅਹਿਮ ਮੰਨਿਆ ਜਾ ਰਿਹਾ ਹੈ। ਡਾਇਰੀ ਦੇ 700 ਪੰਨਿਆਂ ਦਾ ਬਹੁਤ ਜਲਦ ਪ੍ਰਕਾਸ਼ਨ ਵੀ ਹੋਣ ਜਾ ਰਿਹਾ ਹੈ।

ਰੇਨਾ ਸਪੀਗਲ ਦੀ ਡਾਇਰੀ ਨੂੰ ਉਸ ਦੀ ਮੌਤ ਤੋਂ ਬਾਅਦ ਵੀ ਪ੍ਰੇਮੀ ਨੇ ਸੰਭਾਲ ਕੇ ਰਖਿਆ। ਰੇਨਾ ਦੇ ਪ੍ਰੇਮੀ ਨੇ ਡਾਇਰੀ ਦੇ ਆਖਰੀ 'ਚ ਕੁਝ ਪੰਨੇ ਆਪਣੇ ਵੱਲੋਂ ਲਿਖੇ, ਜਿਸ 'ਚ ਰੇਨਾ ਦੇ ਫੜੇ ਜਾਣ ਅਤੇ ਹੱਤਿਆ ਦਾ ਜ਼ਿਕਰ ਹੈ। ਡਾਇਰੀ ਉਸ ਨੇ ਰੇਨਾ ਸਪੀਗਲ ਦੀ ਭੈਣ ਅਤੇ ਮਾਂ ਨੂੰ ਅਮਰੀਕਾ 'ਚ ਸੌਂਪ ਦਿੱਤੀ ਜੋ ਜੰਗ ਖਤਮ ਹੋਣ ਤੋਂ ਬਾਅਦ ਅਮਰੀਕਾ 'ਚ ਵਸ ਗਏ। ਰੇਨਾ ਦੀ ਮਾਂ ਅਤੇ ਭੈਣ ਲਈ ਡਾਇਰੀ 'ਚ ਦਰਜ ਦਰਦ ਦੇ ਦਸਤਾਵੇਜ਼ ਨੂੰ ਪੜ੍ਹਣਾ ਮੁਸ਼ਕਿਲ ਸੀ ਅਤੇ ਉਨ੍ਹਾਂ ਨੇ ਉਸ ਨੂੰ ਨਿਊਯਾਰਕ ਦੀ ਇਕ ਬੈਂਕ 'ਚ ਸੁਰੱਖਿਅਤ ਰੱਖ ਦਿੱਤਾ।

ਰੇਨਾ ਦੀ ਭੈਣ ਦੀ ਕੁੜੀ ਨੇ ਸਭ ਤੋਂ ਪਹਿਲਾਂ ਡਾਇਰੀ ਦੇ ਪ੍ਰਕਾਸ਼ਨ ਲਈ ਸੋਚਿਆ। 60 ਸਾਲ ਤੱਕ ਬੈਂਕ ਲਾਕਰ 'ਚ ਬੰਦ ਇਸ ਡਾਇਰੀ ਨੂੰ ਰੇਨਾ ਦੀ ਭੈਣ ਦੀ ਕੁੜੀ ਨੇ ਪਹਿਲਾਂ ਅੰਗ੍ਰੇਜ਼ੀ 'ਚ ਟ੍ਰਾਂਸਲੇਸ਼ਨ ਕਰਾਇਆ ਅਤੇ ਫਿਰ ਪ੍ਰਕਾਸ਼ਕਾਂ ਤੱਕ ਪਹੁੰਚਾਇਆ। ਪ੍ਰਕਾਸ਼ਕਾਂ ਦਾ ਆਖਣਾ ਹੈ ਕਿ ਛੋਟੀ ਉਮਰ 'ਚ ਹੀ ਸਪੀਗਲ ਨੇ ਚੀਜ਼ਾਂ ਨੂੰ ਬਹੁਤ ਬਰੀਕੀ ਨਾਲ ਸਮਝਿਆ ਅਤੇ ਇਸ ਨੂੰ ਬਹੁਤ ਸੰਵੇਦਲਸ਼ੀਲਤਾ ਦੇ ਨਾਲ ਲਿੱਖਿਆ।

Khushdeep Jassi

This news is Content Editor Khushdeep Jassi