ਨਾਈਜ਼ਰ ਦੇ ਪ੍ਰਾਇਮਰੀ ਸਕੂਲ ''ਚ ਲੱਗੀ ਅੱਗ, ਹੁਣ ਤੱਕ 20 ਬੱਚਿਆਂ ਦੀ ਮੌਤ

04/14/2021 9:44:31 PM

ਨਿਯਾਮੀ - ਨਾਈਜ਼ਰ ਦੀ ਰਾਜਧਾਨੀ ਨਿਯਾਮੀ ਵਿਚ ਇਕ ਬੇਹੱਦ ਦਰਦਨਾਕ ਘਟਨਾ ਵਾਪਰੀ ਹੈ, ਜਿਥੇ ਇਕ ਪ੍ਰਾਇਮਰੀ ਸਕੂਲ ਵਿਚ ਅੱਗ ਲੱਗਣ ਕਾਰਣ 20 ਬੱਚਿਆਂ ਦੀ ਮੌਤ ਹੋ ਗਈ। ਹਸਪਤਾਲ ਦੇ ਅਧਿਕਾਰੀਆਂ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ਾਮ ਕਰੀਬ 4 ਵਜੇ ਜਦ ਅੱਗ ਲੱਗੀ ਤਾਂ 7 ਤੋਂ 13 ਸਾਲ ਦੀ ਉਮਰ ਦੇ ਇਹ ਬੱਚੇ ਕਲਾਸ ਵਿਚ ਪੜ੍ਹ ਰਹੇ ਸਨ।

ਸਥਾਨਕ ਪੁਲਸ ਦੇ ਮੁਲਾਜ਼ਮ ਅੱਗ ਲੱਗਣ ਦੇ ਕਾਰਣਾਂ ਦੀ ਜਾਂਚ ਕਰ ਰਹੇ ਹਨ ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਅੱਗ ਲੱਗਣੀ ਕਿਥੋਂ ਸ਼ੁਰੂ ਹੋਈ। ਸਕੂਲ ਦੀਆਂ ਕੁਝ ਕਲਾਸਾਂ ਕਮਰਿਆਂ ਵਿਚ ਲੱਗਦੀਆਂ ਹਨ ਅਤੇ ਕੁਝ ਬਾਹਰ ਬਣੀਆਂ ਝੋਪੜੀਆਂ ਵਿਚ, ਜਿਸ ਕਾਰਣ ਇਹ ਅੱਗ ਬੇਕਾਬੂ ਹੋ ਗਈ। ਉਥੇ ਪ੍ਰਧਾਨ ਮੰਤਰੀ ਅਹਿਮਦੁ ਮੁਹੰਮਦ ਅਤੇ ਗ੍ਰਹਿ ਮੰਤਰੀ ਅਲਕਾਕੇ ਅਲਹਾਦਾ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਪੀੜਤ ਪਰਿਵਾਰਾਂ ਨਾਲ ਦੁੱਖ ਜ਼ਾਹਿਰ ਕੀਤਾ।

Khushdeep Jassi

This news is Content Editor Khushdeep Jassi