ਇਰਾਕ 'ਚ ਪ੍ਰਦਰਸ਼ਨ ਦੌਰਾਨ 97 ਲੋਕਾਂ ਦੀ ਮੌਤ

11/06/2019 5:42:48 PM

ਬਗਦਾਦ (ਏਜੰਸੀ)- ਇਰਾਕ ਵਿਚ ਬੀਤੀ 25 ਅਕਤੂਬਰ ਤੋਂ ਚਾਰ ਨਵੰਬਰ ਤੱਕ ਹੋਏ ਵਿਰੋਧ ਪ੍ਰਦਰਸ਼ਨ ਵਿਚ ਤਕਰੀਬਨ 97 ਲੋਕਾਂ ਦੀਆਂ ਮੌਤਾਂ ਹੋਈਆਂ ਅਤੇ ਹਜ਼ਾਰਾਂ ਲੋਕ ਇਸ ਵਿਚ ਜ਼ਖਮੀ ਹੋਏ ਹਨ। ਇਰਾਕ ਦੇ ਲਈ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ (ਯੂ.ਐਨ.ਏ.ਐਮ.ਆਈ.) ਨੇ ਮੰਗਲਵਾਰ ਨੂੰ ਇਸ ਦੀ ਸੂਚਨਾ ਦਿੱਤੀ। ਯੂ.ਐਨ. ਏ.ਐਮ.ਆਈ. ਦੀ ਜਾਰੀ ਰਿਪੋਰਟ ਮੁਤਾਬਕ ਇਰਾਕੀ ਸੁਰੱਖਿਆ ਦਸਤਿਆਂ ਨੇ ਸ਼ੁਰੂਆਤੀ ਵਿਰੋਧ ਪ੍ਰਦਰਸ਼ਨਾਂ ਦੀ ਤੁਲਨਾ ਵਿਚ ਵਿਸ਼ੇਸ਼ ਰੂਪ ਨਾਲ ਬਗਦਾਦ ਵਿਚ ਜ਼ਿਆਦਾ ਸੰਜਮ ਦਿਖਾਇਆ।

ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਰਾਕ ਵਿਚ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਗਿਆ ਹੈ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੇ ਇਰਾਕ ਦੇ ਲਈ ਵਿਸ਼ੇਸ਼ ਪ੍ਰਤੀਨਿਧੀ ਜਿਨੀਨ ਹੇਂਸ-ਪਲਾਸਚਟਰ ਨੇ ਕਿਹਾ ਕਿ ਰਿਪੋਰਟ ਵਿਚ ਉਨ੍ਹਾਂ ਖੇਤਰਾਂ 'ਤੇ ਰੌਸ਼ਨੀ ਪਾਈ ਗਈ ਹੈ ਜਿਥੇ ਹਿੰਸਾ ਨੂੰ ਰੋਕਣ ਲਈ ਤੁਰੰਤ ਕਾਰਵਾਈ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਬੀਤੀ 25 ਅਕਤੂਬਰ ਤੋਂ ਇਰਾਕ ਦੇ ਬਗਦਾਦ ਅਤੇ ਹੋਰ ਸ਼ਹਿਰਾਂ ਵਿਚ ਭ੍ਰਿਸ਼ਟਾਚਾਰ ਖਤਮ ਕਰਨ, ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ।

Sunny Mehra

This news is Content Editor Sunny Mehra