ਸਿਡਨੀ ''ਚ 9500 ਲੋਕਾਂ ਦੇ ਹੋਏ ਟੈਸਟ, ਸਿਰਫ ਦੋ ਵਿਅਕਤੀ ਨਿਕਲੇ ਕੋਰੋਨਾ ਪਾਜ਼ੀਟਿਵ

05/10/2020 4:22:14 PM

ਸਿਡਨੀ, (ਸਨੀ ਚਾਂਦਪੁਰੀ)- ਪਿਛਲੇ ਦੋ ਹਫ਼ਤਿਆਂ ਤੋਂ ਆਸਟ੍ਰੇਲੀਆ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਕਮੀ ਦਰਜ ਕੀਤੀ ਗਈ ਹੈ । ਸਰਕਾਰ ਵੱਲੋਂ ਚੁੱਕੇ ਕਦਮ ਸਹੀ ਸਾਬਤ ਹੁੰਦੇ ਦਿਸ ਰਹੇ ਹਨ ਅਤੇ ਅੱਗੇ ਵੀ ਅਜਿਹੇ ਮਾਮਲਿਆਂ ਵਿਚ ਕਮੀ ਆਉਣ ਦੇ ਆਸਾਰ ਦਿਖਾਈ ਦੇ ਰਹੇ ਹਨ । ਪਿਛਲੇ ਦਿਨੀਂ ਐੱਨ. ਐੱਸ. ਡਬਲਿਊ. ਵਿੱਚ ਕੋਵਿਡ -19 ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਹੁਣ ਕੁੱਲ ਮਾਮਲਿਆਂ ਦੀ ਗਿਣਤੀ 3,053 ਹੋ ਗਈ ਹੈ । 9500 ਲੋਕਾਂ ਦੀ ਜਾਂਚ ਪਿੱਛੋਂ ਇਹ ਮਾਮਲੇ ਸਾਹਮਣੇ ਆਏ ਹਨ । 

ਐੱਨ. ਐੱਸ. ਡਬਲਿਊ. ਵਿਚ 3,04,000 ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ ਹੈ ਜੋ ਕਿ ਬਹੁਤ ਵੱਡੀ ਸੰਖਿਆ ਹੈ । ਇਸ ਮੌਕੇ ਐੱਨ. ਐੱਸ. ਡਬਲਿਊ. ਦੇ ਹੈਲਥ ਡਿਪਾਰਟਮੈਂਟ ਨੇ ਉਨ੍ਹਾਂ ਲੋਕਾਂ ਦਾ ਧੰਨਵਾਦ ਵੀ ਕੀਤਾ, ਜਿਨ੍ਹਾਂ ਨੇ ਸਮਾਂ ਰਹਿੰਦੇ ਵਾਇਰਸ ਦੇ ਲੱਛਣ ਦਿਸਣ ਤੇ ਆਪਣੀ ਜਾਂਚ ਕਰਵਾਈ ਅਤੇ ਬੀਮਾਰੀ ਨਾਲ ਲੜਨ ਲਈ ਅੱਗੇ ਆਏ । ਇਸ ਸਮੇਂ ਐੱਨ. ਐੱਸ. ਡਬਲਿਊ. ਵਿਚ ਪੁਸ਼ਟੀ ਹੋਏ ਮਾਮਲੇ 3,053 ਹਨ ਅਤੇ 46 ਮੌਤਾਂ ਹੋ ਚੁੱਕੀਆਂ ਹਨ। ਜਿਨ੍ਹਾਂ ਵਿੱਚੋਂ 30,4,464 ਵਿਅਕਤੀਆਂ ਦੇ ਕੁੱਲ ਟੈਸਟ ਕੀਤੇ ਗਏ ਹਨ। ਐੱਨ. ਐੱਸ. ਡਬਲਿਊ. ਵਿੱਚ ਜ਼ਿਆਦਾਤਰ ਮਾਮਲੇ ਬਲੈਕਟਊਨ, ਲਿਵਰਪੂਲ, ਪੈਰਾਮੈਟਾ, ਅਤੇ ਪੈਨਰਥ ਇਲਾਕਿਆਂ ਵਿੱਚੋਂ ਹਨ।
 

Lalita Mam

This news is Content Editor Lalita Mam