ਟੋਰਾਂਟੋ ''ਚ ਘਰ ਨੂੰ ਅੱਗ ਲੱਗਣ ਕਾਰਨ ਬਜ਼ੁਰਗ ਔਰਤ ਦੀ ਮੌਤ

01/15/2017 12:18:34 PM

ਟੋਰਾਂਟੋ— ਟੋਰਾਂਟੋ ਵਿਖੇ ਸਥਿਤ ਨੌਰਥ ਯੌਰਕ ਵਿਖੇ ਇਕ ਘਰ ਨੂੰ ਅੱਗ ਲੱਗਣ ਦੀ ਘਟਨਾ ਵਿਚ ਇਕ 94 ਸਾਲਾ ਔਰਤ ਦੀ ਮੌਤ ਹੋ ਗਈ। ਆਈਰਸ ਆਲਟਨ ਨਾਮੀ ਇਹ ਔਰਤ ਇਕ ਸੁਤੰਤਰ ਅਤੇ ਆਤਮ-ਵਿਸ਼ਵਾਸ ਨਾਲ ਭਰੀ ਹੋਈ ਔਰਤ ਸੀ, ਹਾਲਾਂਕਿ ਬੀਤੇ ਦੋ ਸਾਲਾਂ ਤੋਂ ਉਹ ਵ੍ਹੀਲਚੇਅਰ ''ਤੇ ਸੀ।  
ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਸਵੇਰੇ 12.30 ਵਜੇ ਦੇ ਕਰੀਬ ਲੱਗੀ। ਫਾਇਰ ਫਾਈਟਰ ਜਦੋਂ ਮੌਕੇ ''ਤੇ ਪਹੁੰਚੇ ਤਾਂ ਘਰ ''ਚੋਂ ਧੂੰਆਂ ਨਿਕਲ ਰਿਹਾ ਸੀ। ਉਨ੍ਹਾਂ ਨੇ ਘਰ ਵਿਚੋਂ ਔਰਤ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਸ ਸਮੇਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਅੱਗ ਲੱਗਣ ਦੇ ਕਾਰਨਾਂ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। 

Kulvinder Mahi

This news is News Editor Kulvinder Mahi