ਰੂਸ ਦੀ ਫੌਜ ਵਿਚ ਕੋਰੋਨਾ ਵਾਇਰਸ ਦੇ 874 ਮਾਮਲੇ ਆਏ ਸਾਹਮਣੇ

04/27/2020 5:41:21 PM

ਮਾਸਕੋ- ਰੂਸ ਦੀ ਫੌਜ ਵਿਚ ਮਾਰਚ ਤੋਂ ਬਾਅਦ ਕੁਲ 874 ਫੌਜੀ ਕੋਰੋਨਾ ਵਾਇਰਸ ਨਾਲ ਇਨਫੈਕਟਡ ਪਾਏ ਗਏ ਹਨ। ਇਹ ਜਾਣਕਾਰੀ ਰੂਸ ਦੇ ਰੱਖਿਆ ਮੰਤਰਾਲਾ ਨੇ ਐਤਵਾਰ ਨੂੰ ਦਿੱਤੀ। ਉਨ੍ਹਾਂ ਵਿਚੋਂ ਲਗਭਗ ਅੱਧੇ ਭਾਵ 379 ਘਰਾਂ ਵਿਚ ਹੀ ਵੱਖਰੇ ਰੱਖੇ ਹਨ ਜਦਕਿ ਹੋਰ ਕਈਆਂ ਦਾ ਇਲਾਜ ਵੱਖ-ਵੱਖ ਮੈਡੀਕਲ ਇਕਾਈਆਂ ਵਿਚ ਕੀਤਾ ਜਾ ਰਿਹਾ ਹੈ। ਚਾਰ ਵਿਅਕਤੀਆਂ ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਵਿਚੋਂ ਇਕ ਵੈਂਟੀਲੇਟਰ 'ਤੇ ਹੈ। 

ਰੂਸ ਵਿਚ ਹੁਣ ਤੱਕ ਕੋਰੋਨਾ ਵਾਇਰਸ ਇਨਫੈਕਟਡ ਦੇ 80,949 ਮਾਮਲੇ ਸਾਹਮਣੇ ਆਏ ਹਨ ਜਦਕਿ 747 ਮੌਤਾਂ ਹੋਈਆਂ ਹਨ। ਦੇਸ਼ ਦੇ ਸਭ ਤੋਂ ਵੱਧ ਖੇਤਰਾਂ ਵਿਚ ਮਾਰਚ ਦੇ ਅਖੀਰ ਤੱਕ ਲਾਕਡਾਊਨ ਹੈ। ਸਿਰਫ ਜ਼ਰੂਰੀ ਕੰਮਾਂ ਵਾਲੀਆਂ ਜਿਵੇਂ ਕਰਿਆਨੇ ਦੀਆਂ ਦੁਕਾਨਾਂ, ਫਾਰਮੇਸੀ, ਬੈਂਕਾਂ ਖੋਲ੍ਹਣ ਦੀ ਇਜਾਜ਼ਤ ਹੈ ਅਤੇ ਲੋਕਾਂ ਨੂੰ ਘਰ ਵਿਚ ਰਹਿਣ ਲਈ ਕਿਹਾ ਗਿਆ ਹੈ। 

ਇਸ ਮਹੀਨੇ ਦੀ ਸ਼ੁਰੂਆਤ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵਧਦੇ ਪ੍ਰਕੋਪ ਕਾਰਨ ਦੂਜੇ ਵਿਸ਼ਵ ਯੁੱਧ ਵਿਚ ਨਾਜ਼ੀ ਜਰਮਨੀ ਦੀ 1945 ਦੀ ਹਾਰ ਦੀ ਯਾਦ ਵਿਚ ਦੇਸ਼ ਵਿਚ 9 ਮਈ ਨੂੰ ਹੋਣ ਵਾਲੀ ਫੌਜੀ ਪਰੇਡ ਵੀ ਮੁਲਤਵੀ ਕਰ ਦਿੱਤੀ ਸੀ। 

Lalita Mam

This news is Content Editor Lalita Mam