ਲੰਡਨ ''ਚ ਪੰਜਾਬੀ ਰੈਸਟੋਰੈਂਟ ਕੜ੍ਹੀ ਕਿੰਗ ਦੇ ਮਾਲਿਕ ਦੀ 9 ਸਾਲ ਦੀ ਭਤੀਜੀ ਦੀ ਭੇਤਭਰੀ ਮੌਤ

09/08/2017 9:16:20 PM

ਲੰਡਨ— ਸਕਾਟਲੈਂਡ ਪੁਲਸ ਗਲਾਸਗੋ 'ਚ ਭਾਰਤੀ ਮੂਲ ਦੇ ਇਕ ਮਸ਼ਹੂਰ ਰੈਸਟੋਰੈਂਟ ਮਾਲਕ ਦੇ ਘਰ 'ਚ ਉਸ ਦੀ 9 ਸਾਲ ਦੀ ਭਤੀਜੀ ਦੀ ਮੌਤ ਹੋ ਗਈ, ਜਿਸ ਦੀ ਜਾਂਚ ਪੁਲਸ ਵਲੋਂ ਕੀਤੀ ਜਾ ਰਹੀ ਹੈ। ਕਲ ਰਾਤ ਰੈਸਟੋਰੈਂਟ ਮਾਲਕ ਸੱਤੀ ਸਿੰਘ ਦੀ ਭਤੀਜੀ ਨੀਂਦ 'ਚ ਮੌਤ ਦੇ ਮੂੰਹ 'ਚ ਚਲੀ ਗਈ। ਸੱਤੀ ਸਿੰਘ ਗਲਾਸਗੋ 'ਚ ਕੜ੍ਹੀ ਕਿੰਗ ਨਾਮ ਨਾਲ ਪ੍ਰਸਿੱਧ ਹਨ। ਉਹ ਭਾਰਤੀ ਰੈਸਟੋਰੈਂਟ ਦੇ ਸੰਸਥਾਪਕ ਹਨ। ਉਨ੍ਹਾਂ ਦੇ ਰੈਸਟੋਰੈਂਟ ਨੂੰ ਗਲਾਸਗੋ ਦੇ ਸਭ ਤੋਂ ਪੁਰਾਣੇ ਭਾਰਤੀ ਰੈਸਟੋਰੈਂਟ 'ਚ ਇਕ ਮੰਨਿਆ ਜਾਂਦਾ ਹੈ। ਸੱਤੀ ਮੂਲ ਤੌਰ 'ਤੇ ਪੰਜਾਬ ਦੇ ਅੰਬਾਲਾ ਤੋਂ ਹਨ। ਸਕਾਟਲੈਂਡ ਪੁਲਸ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਫਿਲਹਾਲ ਮੌਤ ਦੇ ਕਾਰਨਾਂ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਇਸ ਸਬੰਧੀ ਪੋਸਟਮਾਰਟਮ ਕੀਤੀ ਜਾਵੇਗਾ ਅਤੇ ਰਿਪੋਰਟ ਸਕਾਟਲੈਂਡ ਦੀ ਜਨਤਕ ਮੁੱਦਈ ਸੇਵਾ ਗਲਾਸਗੋ ਪ੍ਰੋਕਿਊਟਰੇਟਰ ਫਿਸਕਲ ਕੋਲ ਭੇਜੀ ਜਾਵੇਗੀ।