ਦੁਕਾਨ ''ਚ ਦਾਖਲ ਹੋਈ 9 ਫੁੱਟ ਲੰਬੀ ''ਕਿਰਲੀ'', ਦਹਿਸ਼ਤ ''ਚ ਆਏ ਲੋਕ (ਵੀਡੀਓ)

04/07/2021 5:01:43 PM

ਬੈਂਕਾਕ (ਬਿਊਰੋ): ਸਾਡੀ ਧਰਤੀ 'ਤੇ ਕਈ ਤਰ੍ਹਾਂ ਦੇ ਜੀਵ ਪਾਏ ਜਾਂਦੇ ਹਨ। ਇਹਨਾ ਵਿਚੋਂ ਆਮਤੌਰ 'ਤੇ ਘਰਾਂ ਵਿਚ ਪਾਈਆਂ ਜਾਣ ਵਾਲੀਆਂ ਕਿਰਲੀਆਂ ਬਹੁਤ ਛੋਟੀਆਂ ਹੁੰਦੀਆਂ ਹਨ ਪਰ ਇਕ ਦੁਕਾਨ ਵਿਚ ਦਾਖਲ ਹੋਈ 9 ਫੁੱਟ ਲੰਬੀ ਕਿਰਲੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵੀਡੀਓ ਵਿਚ ਇਹ ਵੱਡਾ ਜੀਵ ਦੁਕਾਨ ਦੀ ਕੰਧ 'ਤੇ ਚੜ੍ਹਦੇ ਹੋਏ ਦਿਸ ਰਿਹਾ ਹੈ। ਕਿਰਲੀ ਦੇ ਕੰਧ 'ਤੇ ਚੜ੍ਹਨ ਨਾਲ ਇੱਥੇ ਰੱਖਿਆ ਕਾਫੀ ਸਾਮਾਨ ਹੇਠਾਂ ਡਿੱਗ ਪਿਆ। ਵੀਡੀਓ ਨੂੰ ਦੇਖ ਕੇ ਕਈ ਲੋਕ ਦਹਿਸ਼ਤ ਵਿਚ ਆ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਕਿਰਲੀ ਏਸ਼ੀਅਨ ਵਾਟਰ ਮਾਨੀਟਰ ਹੈ। ਇਹ ਵੱਡੀ ਕਿਰਲੀ ਥਾਈਲੈਂਡ ਅਤੇ ਫਿਲੀਪੀਨਜ਼ ਵਿਚ ਵੱਡੇ ਪੱਧਰ 'ਤੇ ਪਾਈ ਜਾਂਦੀ ਹੈ।

 

ਇਸ ਵਾਇਰਲ ਵੀਡੀਓ ਨੂੰ  Pol Comaposada ਨਾਮ ਦੇ .ਯੂਜ਼ਰ ਨੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਕਿਰਲੀ ਦੇ ਕੰਧ 'ਤੇ ਚੜ੍ਹਨ ਦੇ ਵੀਡੀਓ ਨੂੰ ਹੁਣ ਤੱਕ ਡੇਢ ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਕਰੀਬ 4 ਹਜ਼ਾ ਰਲੋਕਾਂ ਨੇ ਇਸ ਵੀਡੀਓ ਨੂੰ ਰੀਟਵੀਟ ਕੀਤਾ ਹੈ ਅਤੇ 5000 ਲੋਕ ਲਾਈਕ ਕਰ ਚੁੱਕੇ ਹਨ। ਭਾਵੇਂਕਿ ਇਹ ਹਾਲੇ ਸਪਸ਼ੱਟ ਨਹੀਂ ਹੋ ਪਾਇਆ ਹੈਕਿ ਵੀਡੀਓ ਕਿੱਥੇ ਦਾ ਹੈ। ਪੋਲ ਕੋਮਾਪੋਸਾਦਾ ਨੇ ਦੱਸਿਆ ਕਿ ਇਹ ਕਿਰਲੀ ਬੈਂਕਾਕ ਅਤੇ ਉਸ ਦੇ ਨੇੜਲੇ ਹੋਰ ਹਿੱਸਿਆਂ ਵਿਚ ਆਸਾਨੀ ਨਾਲ ਦੇਖੀ ਜਾ ਸਕਦੀ ਹੈ।

ਇਕ ਕਿਰਲੀ ਦੀ ਕੀਮਤ ਕਰੀਬ 2 ਲੱਖ ਰੁਪਏ
ਪੋਲ ਨੇ ਕਿਹਾ ਕਿ ਇਹ ਕਿਰਲੀਆਂ ਸੜੀਆਂ ਹੋਈਆਂ ਚੀਜ਼ਾਂ ਖਾਂਧੀਆਂ ਹਨ। ਥਾਈਲੈਂਡ ਦੀ ਜਨਤਾ ਇਸ ਜੀਵ ਦੇ ਨਾਮ ਨੂੰ ਗਾਲ ਦੇ ਤੌਰ 'ਤੇ ਲੈਂਦੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਹ ਕਿਰਲੀ 9 ਫੁੱਟ ਤੱਕ ਲੰਬੀ ਹੋ ਸਕਦੀ ਹੈ। ਇਹ ਕਿਰਲੀਆਂ ਹੁਣ ਅਮਰੀਕਾ ਤੱਕ ਪਹੁੰਚ ਚੁੱਕੀਆਂ ਹਨ ਅਤੇ ਫਲੋਰੀਡਾ ਦੇ ਕਈ ਇਲਾਕਿਆਂ ਵਿਚ ਪਾਈਆਂ ਜਾਂਦੀਆਂ ਹਨ। ਅਮਰੀਕੀ ਜੰਗਲੀ ਜੀਵ ਵਿਭਾਗ ਨੂੰ ਡਰ ਹੈ ਕਿ ਇਹ ਵੱਡੀਆਂ ਕਿਰਲੀਆਂ ਹੋਰ ਜੀਵਾਂ ਲਈ ਵੱਡਾ ਖਤਰਾ ਬਣ ਸਕਦੀਆਂ ਹਨ।

ਪੜ੍ਹੋ ਇਹ ਅਹਿਮ ਖਬਰ - ਰਿਪੋਰਟ 'ਚ ਦਾਅਵਾ, ਜਲਦ ਹੋ ਸਕਦੀ ਹੈ ਪੀ.ਐੱਮ. ਮੋਦੀ ਅਤੇ ਇਮਰਾਨ ਖਾਨ ਦੀ ਮੁਲਾਕਾਤ

ਇਹਨਾਂ ਕਿਰਲੀਆਂ ਦੀ ਫਿਲੀਪੀਨਜ਼ ਤੋਂ ਅਮਰੀਕਾ ਵਿਚ ਵੱਡੇ ਪੱਧਰ 'ਤੇ ਤਸਕਰੀ ਵੀ ਹੁੰਦੀ ਹੈ। ਇਕ ਰਿਪੋਰਟ ਮੁਤਾਬਕ ਇਕ ਕਿਰਲੀ ਦੀ ਕੀਮਤ ਕਰੀਬ 70 ਹਜ਼ਾਰ ਰੁਪਏ ਤੋਂ ਲੈਕੇ 2 ਲੱਖ ਰੁਪਏ ਤੱਕ ਹੋ ਸਕਦੀ ਹੈ। ਇਹ ਕਿਰਲੀਆਂ ਪਾਣੀ 'ਤੇ ਨਿਰਭਰ ਹੁੰਦੀਆਂ ਹਨ ਅਤੇ ਬਹੁਤ ਦੂਰ ਤੱਕ ਤੈਰ ਸਕਦੀਆਂ ਹਨ। ਇਸੇ ਕਾਰਨ ਇਹ ਕਿਰਲੀਆਂ ਦੂਰ-ਦੁਰਾਡੇ ਸਥਿਤ ਟਾਪੂਆਂ 'ਤੇ ਵੀ ਪਾਈਆਂ ਜਾਂਦੀਆਂ ਹਨ।

ਨੋਟ- ਦੁਕਾਨ 'ਚ ਦਾਖਲ ਹੋਈ 9 ਫੁੱਟ ਲੰਬੀ 'ਕਿਰਲੀ', ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana