ਬੇਲਾਰੂਸ ’ਚ ਪ੍ਰਮਾਣੂ ਟਿਕਾਣਿਆਂ ਕੋਲ ਵੈਗਨਰ ਦੇ 8,000 ਲੜਾਕੇ, ਟੈਨਸ਼ਨ ’ਚ ਆਏ ਪੁਤਿਨ

06/28/2023 1:10:25 AM

ਮਾਸਕੋ (ਇੰਟ.)-ਰੂਸ ’ਚ ਤਖਤਾਪਲਟ ਦੀਆਂ ਅਸਫ਼ਲ ਕੋਸ਼ਿਸ਼ਾਂ ਤੋਂ ਬਾਅਦ ਵੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੀਆਂ ਪ੍ਰੇਸ਼ਾਨੀਆਂ ਘੱਟ ਨਹੀਂ ਹੋਈਆਂ ਹਨ। ਕਿਹਾ ਜਾ ਰਿਹਾ ਹੈ ਕਿ ਵੈਗਨਰ ਦੇ 8 ਹਜ਼ਾਰ ਲੜਾਕੇ ਇਸ ਸਮੇਂ ਉਨ੍ਹਾਂ ਥਾਵਾਂ ’ਤੇ ਹਨ, ਜਿੱਥੇ ਰੂਸ ਦੇ ਪ੍ਰਮਾਣੂ ਹਥਿਆਰ ਰੱਖੇ ਹੋਏ ਹਨ। ਬ੍ਰਿਟੇਨ ਦੀ ਸਰਕਾਰ ਵੀ ਵੈਗਨਰ ਦੇ ਲੜਾਕਿਆਂ ’ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਅਜਿਹਾ ਕਿਹਾ ਗਿਆ ਹੈ ਕਿ ਬੇਲਾਰੂਸ ’ਚ ਵੈਗਨਰ ਦੇ ਲੜਾਕੇ ਇਕੱਠੇ ਹਨ। ਇਸ ਦਰਮਿਆਨ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵੈਗਨਰ ਚੀਫ ਯੇਵਗੇਨੀ ਪ੍ਰਿਗੋਝਿਨ ਵੀ ਬੇਲਾਰੂਸ ਪਹੁੰਚ ਗਏ ਹਨ। ਬ੍ਰਿਟੇਨ ਦੇ ਰੱਖਿਆ ਮੰਤਰੀ ਏਮਸ ਕਲੇਵਰਲੀ ਨੇ ਕਿਹਾ ਹੈ ਕਿ ਵੈਗਨਰ ਬਾਗੀਆਂ ਦੀਆਂ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਵਿਆਹ ਸਮਾਗਮ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਪਿਓ ਤੇ ਦੋ ਪੁੱਤਾਂ ਦੀ ਮੌਤ

ਉਨ੍ਹਾਂ ਦਾ ਕਹਿਣਾ ਸੀ ਕਿ ਇਹ ਲੜਾਕੇ ਬੇਲਾਰੂਸ ’ਚ ਵੈਗਨਰ ਚੀਫ ਯੇਵਗੇਨੀ ਪ੍ਰਿਗੋਝਿਨ ਦੇ ਨਾਲ ਹਨ। ਇਸ ਗੱਲ ਦਾ ਪੂਰਾ ਖ਼ਦਸ਼ਾ ਹੈ ਕਿ ਭਾਰੀ ਹਥਿਆਰਾਂ ਨਾਲ ਲੈਸ ਇਹ ਫ਼ੌਜੀ ਪ੍ਰਮਾਣੂ ਹਥਿਆਰਾਂ ਵਾਲੇ ਫੌਜੀ ਅੱਡਿਆਂ ਦੇ ਨੇੜੇ ਮੌਜੂਦ ਹਨ। ਫੌਜ ਦੇ ਸਾਬਕਾ ਮੈਂਬਰ ਅਤੇ ਬ੍ਰਿਟਿਸ਼ ਸੰਸਦ ਮੈਂਬਰ ਬਾਬ ਸੀਲੀ ਨੇ ਕਿਹਾ ਕਿ ਰੂਸ ਦੇ ਕਰੀਬੀ ਸਾਥੀ ਬੇਲਾਰੂਸ ਦੇ ਛੋਟੇ ਜਿਹੇ ਸ਼ਹਿਰ ਅਸਿਪੋਵਿਚੀ ’ਚ ਪ੍ਰਮਾਣੂ ਹਥਿਆਰਾਂ ਦਾ ਅੱਡਾ ਹੈ।

ਇਹ ਖ਼ਬਰ ਵੀ ਪੜ੍ਹੋ : ਚੌਗਿਰਦੇ ਦੀ ਸੰਭਾਲ ਲਈ ਪੰਚਾਇਤ ਦਾ ਅਨੋਖਾ ਉੱਦਮ, ‘ਪਲਾਸਟਿਕ ਲਿਆਓ, ਗੁੜ-ਖੰਡ ਲੈ ਜਾਓ’

Manoj

This news is Content Editor Manoj