ਸੂਡਾਨ ''ਚ ਮੀਂਹ ਅਤੇ ਹੜ੍ਹ ਨਾਲ ਸਬੰਧਤ ਘਟਨਾਵਾਂ ''ਚ 70 ਤੋਂ ਵਧੇਰੇ ਲੋਕਾਂ ਦੀ ਮੌਤ

08/18/2022 5:45:30 PM

ਕਾਹਿਰਾ (ਏਜੰਸੀ) : ਸੂਡਾਨ ‘ਚ ਮੀਂਹ ਅਤੇ ਹੜ੍ਹ ਨਾਲ ਸਬੰਧਤ ਘਟਨਾਵਾਂ ‘ਚ 70 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਡਾਨ ਦੀ ਨੈਸ਼ਨਲ ਸਿਵਲ ਡਿਫੈਂਸ ਕੌਂਸਲ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਅਬਦੁਲ ਜਲੀਲ ਅਬਦੁਲ ਰਹੀਮ ਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 77 ਲੋਕਾਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਸਹੇਲੀ ਦੇ ਪਿਤਾ ਨਾਲ ਵਿਆਹ ਤੋਂ ਇਨਕਾਰ ਕਰਨ 'ਤੇ ਕੱਟੇ ਕੁੜੀ ਦੇ ਵਾਲ ਅਤੇ ਭਰਵੱਟੇ

ਉਨ੍ਹਾਂ ਦੱਸਿਆ ਕਿ ਉੱਤਰੀ ਕੋਰਡੋਫਾਨ, ਦੱਖਣੀ ਕੋਰਡੋਫਾਨ, ਜਜ਼ੀਰਾ, ਦੱਖਣੀ ਦਾਰਫਰ ਅਤੇ ਰਿਵਲ ਵਾਈਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀ ਮਾਮਲਿਆਂ ਦੇ ਤਾਲਮੇਲ ਸਬੰਧੀ ਦਫਤਰ ਨੇ ਸੋਮਵਾਰ ਨੂੰ ਦੱਸਿਆ ਕਿ ਪੂਰਬੀ ਸੂਡਾਨ ਅਤੇ ਕੋਰਡੋਫਾਨ ਸੂਬਿਆਂ ਵਿੱਚ ਹੜ੍ਹਾਂ ਨਾਲ 1,36,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਇਹ ਅੰਕੜਾ ਵਧਣ ਦੀ ਸੰਭਾਵਨਾ ਹੈ ਕਿਉਂਕਿ ਭਾਰੀ ਮੀਂਹ ਅਜੇ ਵੀ ਜਾਰੀ ਹੈ।

ਇਹ ਵੀ ਪੜ੍ਹੋ: ਕਾਰ 'ਤੇ ਡਿੱਗਿਆ 70 ਟਨ ਵਜ਼ਨੀ ਗਾਰਡਰ, ਇਕੋ ਪਰਿਵਾਰ ਦੇ 5 ਜੀਆਂ ਦੀ ਦਰਦਨਾਕ ਮੌਤ

cherry

This news is Content Editor cherry