ਕੈਨੇਡਾ : ਅਲਬਰਟਾ ''ਚ ਕੋਰੋਨਾ ਦੇ 750 ਨਵੇਂ ਮਾਮਲੇ ਦਰਜ

01/18/2021 11:00:00 AM

ਅਡਮਿੰਟਨ- ਅਲਬਰਟਾ ਵਿਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 750 ਨਵੇਂ ਮਾਮਲੇ ਦਰਜ ਹੋਏ ਹਨ। ਸ਼ਨੀਵਾਰ ਨੂੰ ਇੱਥੇ 11,484 ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ। 

ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਹੋਰ 19 ਲੋਕਾਂ ਦੀ ਮੌਤ ਹੋਈ ਹੈ ਤੇ ਇਨ੍ਹਾਂ ਵਿਚੋਂ 8 ਮੌਤਾਂ ਐਡਮਿੰਟਨ ਜ਼ੋਨ ਅਤੇ 7 ਕੈਲਗਰੀ ਜ਼ੋਨ ਨਾਲ ਸਬੰਧਤ ਹਨ। ਐਤਵਾਰ ਨੂੰ 738 ਅਲਬਰਟਾ ਵਾਸੀ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਸਨ ਅਤੇ ਇਨ੍ਹਾਂ ਵਿਚੋਂ 123 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 

ਦੱਸ ਦਈਏ ਕਿ ਸੂਬੇ ਵਿਚ ਇਸ ਸਮੇਂ 12,234 ਕਿਰਿਆਸ਼ੀਲ ਮਾਮਲੇ ਹਨ, ਇਨ੍ਹਾਂ ਵਿਚੋਂ 4,303 ਕੈਲਗਰੀ ਜ਼ੋਨ ਅਤੇ 4,610 ਐਡਮਿੰਟਨ ਜ਼ੋਨ ਨਾਲ ਸਬੰਧਤ ਹਨ। 

ਅਲਬਰਟਾ ਦੇ ਮੁੱਖ ਸਿਹਤ ਅਧਿਕਾਰੀ ਡਾਕਟਰ ਡੀਨਾ ਹਿਨਸ਼ਾਅ ਨੇ ਕਿਹਾ ਕਿ ਲੋਕਾਂ ਨੂੰ ਮਾਸਕ ਲਗਾ ਕੇ ਰੱਖਣ ਤੇ ਸਮਾਜਕ ਦੂਰੀ ਬਣਾਉਣ ਦੀ ਅਜੇ ਬਹੁਤ ਜ਼ਰੂਰੀ ਹੈ। ਸੂਬੇ ਵਿਚ ਕੋਰੋਨਾ ਟੀਕਾਕਰਨ ਸ਼ੁਰੂ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਤੋਂ ਸੂਬੇ ਵਿਚ ਕਈ ਨਿੱਜੀ ਵਪਾਰਕ ਅਦਾਰੇ ਜਿਵੇਂ ਸੈਲੂਨ, ਟੈਟੂ ਸ਼ਾਪ, ਨੇਲ ਸੈਲੂਨ ਆਦਿ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਇਸ ਦੇ ਨਾਲ ਹੀ ਲੋਕਾਂ ਲਈ ਸਖ਼ਤ ਹਿਦਾਇਤਾਂ ਦੀ ਪਾਲਣਾ ਕਰਨਾ ਵੀ ਜ਼ਰੂਰੀ ਹੈ। 

Lalita Mam

This news is Content Editor Lalita Mam