ਪਾਕਿਸਤਾਨ ਦੇ ਖੈਬਰ ਪਖਤੂਨਖਵਾ ’ਚ ਮੋਹਲੇਧਾਰ ਮੀਂਹ ਕਾਰਨ 7 ਲੋਕਾਂ ਦੀ ਮੌਤ

03/31/2024 7:50:15 PM

ਪਿਸ਼ਾਵਰ, (ਭਾਸ਼ਾ)- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਪਿਛਲੇ 24 ਘੰਟਿਆਂ ਦੌਰਾਨ ਮੋਹਲੇਧਾਰ ਮੀਂਹ ਅਤੇ ਗੜੇਮਾਰੀ ਕਾਰਨ ਕੁਝ ਮਕਾਨਾਂ ਢਹਿ ਗਏ, ਜਿਸ ਕਾਰਨ 5 ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਜਾਣਕਾਰੀ ਅਨੁਸਾਰ ਖੈਬਰ ਪਖਤੂਨਖਵਾ ਦੇ ਵੱਡੇ ਹਿੱਸੇ ’ਚ ਸ਼ਨੀਵਾਰ ਨੂੰ ਲਗਾਤਾਰ ਦੂਜੇ ਦਿਨ ਮੋਹਲੇਧਾਰ ਮੀਂਹ ਪੈਣ ਦੇ ਨਾਲ-ਨਾਲ ਗੜੇਮਾਰੀ ਹੋਈ। ਬਾਜੌਰ ਦੇ ਕਬਾਇਲੀ ਜ਼ਿਲੇ ’ਚ ਮੀਂਹ ਕਾਰਨ ਇਕ ਮਕਾਨ ਦੇ ਡਿੱਗਣ ਕਾਰਨ 3 ਬੱਚਿਆਂ ਸਮੇਤ 5 ਲੋਕ ਮਲਬੇ ਹੇਠਾਂ ਦੱਬੇ ਗਏ। ਇਸੇ ਤਰ੍ਹਾਂ ਸ਼ਾਂਗਲਾ ਜ਼ਿਲੇ ਵਿਚ ਮੀਂਹ ਕਾਰਨ ਕਮਰੇ ਦੀ ਛੱਤ ਡਿੱਗਣ ਕਾਰਨ 2 ਬੱਚਿਆਂ ਦੀ ਮੌਤ ਹੋ ਗਈ। ਮੀਂਹ ਨੇ ਖੈਬਰ ਕਬਾਇਲੀ ਜ਼ਿਲਿਆਂ ਪਿਸ਼ਾਵਰ, ਨੌਸ਼ਹਿਰਾ ਅਤੇ ਚਾਰਸਦਾ ’ਚ ਵੀ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਹੈ।

ਜ਼ਿਲਾ ਪ੍ਰਸ਼ਾਸਨ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਮੀਂਹ ਪ੍ਰਭਾਵਿਤ ਇਲਾਕਿਆਂ ਵਿਚ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ।

Rakesh

This news is Content Editor Rakesh