ਯਮਨ ''ਚ ਸਾਊਦੀ ਨੀਤ ਹਵਾਈ ਹਮਲਿਆਂ ''ਚ 7 ਮੌਤਾਂ

01/23/2018 3:19:58 AM

ਸਾਦਾ— ਯਮਨ ਦੇ ਉੱਤਰੀ ਸੂਬੇ ਸਾਦਾ ਦੇ ਸੋਹਰ ਜ਼ਿਲੇ 'ਚ ਇਕ ਕਲੀਨਿਕ 'ਤੇ ਅੱਜ ਸਾਊਦੀ ਅਰਬ ਦੀ ਅਗਵਾਈ ਵਾਲੇ ਹਵਾਈ ਹਮਲੇ 'ਚ 7 ਲੋਕਾਂ ਦੀ ਮੌਤ ਹੋ ਗਈ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਅੱਜ ਸਵੇਰੇ ਹੋਏ ਇਸ ਹਮਲੇ 'ਚ 7 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਲੜਾਕੂ ਜਹਾਜ਼ਾਂ ਨੇ ਸੋਹਰ 'ਚ ਇਕ ਇਮਾਰਤ ਨੂੰ ਨਿਸ਼ਾਨਾ ਬਣਾਇਆ, ਜਿਸ 'ਚ ਇਕ ਮਕਾਨ ਤੇ ਇਕ ਕਲੀਨਿਕ ਸੀ। ਹਮਲੇ 'ਚ 5 ਲੋਕ ਜ਼ਖਮੀ ਵੀ ਹੋਏ ਹਨ।
ਇਸੇ ਜ਼ਿਲੇ 'ਚ ਇਕ ਹੋਰ ਹਵਾਈ ਹਮਲੇ 'ਚ 7 ਮਹੀਨੇ ਦੀ ਗਰਭਵਤੀ ਔਰਤ ਤੇ ਉਸ ਦਾ ਪਤੀ ਮਾਰਿਆ ਗਿਆ। ਔਰਤ ਦੇ ਦੇਵਰ ਨੇ ਦੱਸਿਆ ਕਿ ਗਠਜੋੜ ਬਲਾਂ ਨੇ ਇਕ ਆਟਾ ਚੱਕੀ ਨੂੰ ਨਿਸ਼ਾਨਾ ਬਣਾਇਆ ਜਿਸ 'ਚ ਉਸ ਦਾ ਭਰਾ ਤੇ ਭਾਭੀ ਮਾਰੇ ਗਏ। ਸਾਊਦੀ ਨੀਤ ਗਠਜੋੜ ਬਲਾਂ ਦੇ ਇਕ ਬੁਲਾਰੇ ਨੇ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਗਠਜੋੜ ਬਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅਭਿਆਨ ਈਰਾਨ ਤੋਂ ਸਮਰਥਨ ਪ੍ਰਾਪਤ ਹਊਤੀ ਬਾਗੀਆਂ ਖਿਲਾਫ ਹੈ ਤੇ ਉਹ ਆਮ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਂਦੇ। ਦੱਖਣੀ ਪੱਛਮੀ ਯਮਨ 'ਚ ਅੱਜ ਇਕ ਹੋਰ ਹਾਦਸੇ 'ਚ ਹਊਤੀ ਬਾਗੀਆਂ ਨੇ 12 ਲੋਕਾਂ ਦੀ ਹੱਤਿਆ ਕਰ ਦਿੱਤੀ।