ਜਾਪਾਨ ''ਚ ਆਇਆ 7.2 ਦੀ ਤੀਬਰਤਾ ਨਾਲ ਤੇਜ਼ ਭੂਚਾਲ

03/20/2021 8:40:20 PM

ਟੋਕੀਓ-ਉੱਤਰੀ ਜਾਪਾਨ ਨੇੜੇ ਸ਼ਨੀਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਜਿਸ ਨਾਲ ਟੋਕੀਓ 'ਚ ਵੀ ਇਮਾਰਤਾਂ ਹਿਲ ਗਈਆਂ ਜਦਕਿ ਉੱਤਰੀ ਤੱਟ ਦੇ ਇਕ ਹਿੱਸੇ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ। ਭੂਚਾਲ 'ਚ ਕਿਸੇ ਨੁਕਸਾਨ ਜਾਂ ਕਿਸੇ ਦੇ ਜ਼ਖਮੀ ਹੋਣ ਦੀ ਤੁਰੰਤ ਕੋਈ ਸੂਚਨਾ ਨਹੀਂ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਮੁਤਾਬਕ ਭੂਚਾਲ ਦੀ ਤੀਬਰਤਾ 7.2 ਮਾਪੀ ਗਈ ਅਤੇ ਇਸ ਦੀ ਡੂੰਘਾਈ 54 ਕਿਲੋਮੀਟਰ ਸੀ।

ਇਹ ਵੀ ਪੜ੍ਹੋ -ਯੂਰਪੀਨ ਯੂਨੀਅਨ ਨੇ ਐਸਟ੍ਰਾਜੇਨੇਕਾ ਦੀ ਬਰਾਮਦ 'ਤੇ ਪਾਬੰਦੀ ਦੀ ਦਿੱਤੀ ਚਿਤਾਵਨੀ

ਭੂਚਾਲ ਦਾ ਕੇਂਦਰ ਦੇਸ਼ ਦੇ ਉੱਤਰ ਪੂਰਬ ਹਿੱਸੇ 'ਚ ਮਿਯਾਗੀ ਸੂਬੇ ਦੇ ਤੱਟ ਨੇੜੇ ਕੇਂਦਰਿਤ ਸੀ ਜਿਸ ਨੂੰ 2011 ਦੇ ਭੂਚਾਲ ਅਤੇ ਸੁਨਾਮੀ ਦੌਰਾਨ ਭਾਰੀ ਨੁਕਸਾਨ ਹੋਇਆ ਸੀ। ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਭੂਚਾਲ ਦੇ ਤੁਰੰਤ ਬਾਅਦ ਮਿਯਾਗੀ ਸੂਬੇ ਦੇ ਇਕ ਮੀਟਰ ਤੱਕ ਦੀ ਸੂਨਾਮੀ ਦੀ ਚਿਤਾਵਨੀ ਜਾਰੀ ਕੀਤੀ ਪਰ ਇਸ ਨੂੰ ਲਗਭਗ 90 ਮਿੰਟ ਬਾਅਦ ਵਾਪਸ ਲੈ ਲਿਆ। ਜਾਪਾਨ ਦੇ ਸਰਕਾਰੀ ਐੱਨ.ਐੱਚ.ਕੇ. ਟੈਲੀਵਿਜ਼ਨ ਨੇ ਕਿਹਾ ਕਿ ਹੋ ਸਕਦਾ ਹੈ ਕਿ ਸੁਨਾਮੀ ਪਹਿਲਾਂ ਤੋਂ ਹੀ ਸਿਯਾਗੀ ਤੱਟ ਦੇ ਕੁਝ ਹਿੱਸਿਆਂ 'ਚ ਪਹੁੰਚ ਗਈ ਹੋਵੇ।  

ਇਹ ਵੀ ਪੜ੍ਹੋ -ਦੁਨੀਆ 'ਚ ਕੁਝ ਅਜਿਹੇ ਦੇਸ਼, ਜੋ ਇਸ ਕਾਰਣ ਹਨ ਖਾਸ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar