ਤੁਰਕੀ: ਹੜ੍ਹ ਦੇ ਖਤਰੇ ਕਾਰਨ 609 ਸਾਲ ਪੁਰਾਣੀ ਮਸਜਿਦ ਨੂੰ ਪਹੀਆਂ ''ਤੇ ਕੀਤਾ ਗਿਆ ਸ਼ਿਫਟ

12/17/2019 4:27:27 PM

ਅੰਕਾਰਾ- ਤੁਰਕੀ ਦੇ ਇਕ ਸੂਬੇ ਵਿਚ 609 ਸਾਲ ਪੁਰਾਣੀ ਮਸਜਿਦ ਨੂੰ ਪਹੀਆਂ 'ਤੇ ਲਿਜਾ ਕੇ ਕਰੀਬ ਤਿੰਨ ਕਿਲੋਮੀਟਰ ਦੂਰ ਸ਼ਿਫਟ ਕੀਤਾ ਗਿਆ। ਇੰਨੀ ਪੁਰਾਣੀ ਮਸਜਿਦ ਨੂੰ ਇਕ ਵੱਡੇ ਵਾਹਨ 'ਤੇ ਸ਼ਿਫਟ ਹੁੰਦਿਆਂ ਦੇਖਣਾ ਆਪਣੇ ਆਪ ਵਿਚ ਇਕ ਰੋਮਾਂਚ ਸੀ। ਅਸਲ ਵਿਚ ਜਿਸ ਥਾਂ ਮਸਜਿਦ ਸੀ, ਉਥੇ ਇਕ ਡੈਮ ਬਣਨਾ ਤੈਅ ਹੋਇਆ ਹੈ। ਅਜਿਹੇ ਵਿਚ ਹੜ੍ਹ ਦੇ ਖਤਰੇ ਕਾਰਨ ਇਸ ਮਸਜਿਦ ਨੂੰ ਸ਼ਿਫਟ ਕੀਤਾ ਗਿਆ ਹੈ।

ਇਤਿਹਾਸਕ ਹਸਨਕੈਫ ਸ਼ਹਿਰ ਵਿਚ ਇਹ ਡੈਮ ਬਣਾਇਆ ਜਾਣਾ ਹੈ। ਇਸ ਲਈ ਕਰੀਬ 1700 ਟਨ ਵਜ਼ਨੀ ਮਸਜਿਦ ਨੂੰ ਸੈਲਫ ਪ੍ਰੋਪੇਲਡ ਮਾਡਿਊਲ ਟ੍ਰਾਂਸਪੋਰਟਰ ਦੇ ਰਾਹੀਂ ਸ਼ਿਫਟ ਕੀਤਾ ਗਿਆ। ਹੁਣ ਇਸ ਮਸਜਿਦ ਦੀ ਨਵੀਂ ਥਾਂ ਤਿਗਰਿਸ ਨਦੀ ਦੇ ਕਿਨਾਰੇ ਹੈ।

ਸਥਾਨਕ ਰੈਗੂਲੇਟਰੀ ਮਸਜਿਦ ਤੋਂ ਇਲਾਵਾ ਕਈ ਇਤਿਹਾਸਤ ਇਮਾਰਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ ਮਸਜਿਦ ਨੂੰ ਸ਼ਿਫਟ ਕੀਤਾ ਗਿਆ ਹੈ ਉਸ ਦਾ ਨਿਰਮਾਣ 1409 ਵਿਚ ਐਬੂ ਅਲ ਮੇਫਾਹਿਰ ਨੇ ਕੀਤਾ ਸੀ।

Baljit Singh

This news is Content Editor Baljit Singh