ਪਾਕਿਸਤਾਨ ਸੈਨਾ ਦੀ ਕਾਰਵਾਈ ''ਚ 6 ਅੱਤਵਾਦੀ ਢੇਰ

09/25/2021 12:56:43 PM

ਇਸਲਾਮਾਬਾਦ- ਪਾਕਿਸਤਾਨ ਦੇ ਦੱਖਣੀ-ਪੱਛਮੀ ਪ੍ਰਾਂਤ ਬਲੋਚਿਸਤਾਨ 'ਚ ਸੈਨਾ ਦੀ ਕਾਰਵਾਈ 'ਚ ਛੇ ਅੱਤਵਾਦੀ ਮਾਰੇ ਗਏ। ਪਾਕਿਸਤਾਨੀ ਸੈਨਾ ਦੀ ਮੀਡੀਆ ਵਿੰਗ ਇੰਟਰ-ਸਰਵਿਸੇਜ਼ ਪਬਲਿਕ ਰਿਲੇਸ਼ਨ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਜਾਣਕਾਰੀ ਦਿੱਤੀ। 
ਜਾਣਕਾਰੀ ਮੁਤਾਬਕ ਇਲਾਕੇ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਸੂਚਨਾ ਦੇ ਆਧਾਰ 'ਤੇ ਸੈਨਾ ਨੇ ਇਹ ਕਾਰਵਾਈ ਕੀਤੀ। ਆਪਰੇਸ਼ਨ ਦੌਰਾਨ ਅੱਤਵਾਦੀਆਂ ਦੇ ਇਕ ਠਿਕਾਣੇ ਨੂੰ ਘੇਰ ਲਿਆ। ਇਸ ਦੌਰਾਨ ਦੋਵਾਂ ਪੱਖਾਂ ਦੇ ਵਿਚਾਲੇ ਗੋਲੀਬਾਰੀ 'ਚ ਦੋ ਸਾਬਕਾ ਕਮਾਂਡਰ ਸਣੇ ਛੇ ਅੱਤਵਾਦੀ ਮਾਰੇ ਗਏ। ਠਿਕਾਣੇ ਤੋਂ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ। 

Aarti dhillon

This news is Content Editor Aarti dhillon