ਗੱਡੀ ''ਚ ਬੰਦ ਰਹਿ ਕੇ ਸਾਹ ਘੁੱਟਣ ਕਾਰਨ 16 ਮਹੀਨੇ ਦੀ ਬੱਚੀ ਦੀ ਮੌਤ

06/17/2017 5:03:49 PM

ਮਿਲਾਨ/ਇਟਲੀ (ਸਾਬੀ ਚੀਨੀਆ)—ਇਟਲੀ ਦੇ ਆਰੇਸੋ ਸ਼ਹਿਰ ਵਿਖੇ ਕਾਰ 'ਚ ਬੰਦ ਰਹਿਣ ਕਾਰਨ ਗਰਮੀ ਅਤੇ ਸਾਹ ਘੁੱਟਣ ਨਾਲ਼ ਇਕ 16 ਮਹੀਨੇ ਦੀ ਬੱਚੀ ਦੀ ਮੌਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਇੱਥੋਂ ਦੀ ਇਕ ਇਟਾਲੀਅਨ ਔਰਤ ਜੋ ਕਿ ਰੋਜ਼ਾਨਾ ਇਕ ਫਰਮ 'ਚ ਡਿਊਟੀ ਕਰਦੀ ਹੈ। ਗਲਤੀ ਨਾਲ਼ ਘਰ ਤੋਂ ਆਪਣੇ ਬੱਚੇ ਨੂੰ ਗੱਡੀ 'ਚ ਆਪਣੇ ਨਾਲ਼ ਹੀ ਲੈ ਗਈ ਅਤੇ ਗੱਡੀ ਨੂੰ ਪਾਰਕਿੰਗ ਕਰਨ ਉਪਰੰਤ ਬੱਚੇ ਨੂੰ ਗੱਡੀ 'ਚ ਹੀ ਛੱਡ ਗਈ।ਇਸ ਤਰ੍ਹਾਂ ਸਵੇਰੇ 8 ਵਜੇ ਤੋਂ ਲੈ ਕੇ ਦੁਪਿਹਰ 2 ਵਜੇ ਤੱਕ ਬੱਚੀ ਗੱਡੀ 'ਚ ਬੰਦ ਰਹਿ ਗਈ ਅਤੇ ਗਰਮੀ ਤੇ ਸਾਹ ਘੁੱਟਣ ਕਾਰਨ ਦਮ ਤੋੜ ਗਈ।ਇਟਾਲੀਅਨ ਜੋੜੇ ਦੀ ਇਹ ਇਕਲੌਤੀ ਬੱਚੀ ਸੀ, ਪੁਲਿਸ ਨੇ ਇਸ ਘਟਨਾ ਨੂੰ ਲਾਪ੍ਰਵਾਹੀ ਦੀ ਘਟਨਾ ਮੰਨਦਿਆਂ ਬੱਚੀ ਦੀ ਮਾਂ ਨੂੰ ਸਿੱਧੇ ਤੌਰ 'ਤੇ ਦੋਸ਼ੀ ਠਹਿਰਾਉਂਦਿਆਂ ਹੋਇਆ ਉਸ ਖਿਲਾਫ ਕਾਰਵਾਈ ਆਰੰਭ ਦਿੱਤੀ ਹੈ।