ਚੀਨ : ਸੜਕ ਹਾਦਸੇ ''ਚ 6 ਲੋਕਾਂ ਦੀ ਮੌਤ ਤੇ ਹੋਰ 38 ਜ਼ਖਮੀ

07/01/2019 3:44:20 PM

ਬੀਜਿੰਗ— ਚੀਨ 'ਚ ਵਾਪਰੇ ਇਕ ਸੜਕ ਹਾਦਸਾ ਕਾਰਨ 6 ਲੋਕਾਂ ਦੀ ਮੌਤ ਹੋ ਗਈ ਤੇ ਹੋਰ 38 ਜ਼ਖਮੀ ਹੋ ਗਏ। ਚੀਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਐਰਸ਼ਨ ਹਾਈਵੇਅ 'ਤੇ ਵਾਪਰਿਆ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦ ਇਕ ਬੱਸ ਓਵਰਟੇਕ ਕਰਨ ਦੀ ਕੋਸ਼ਿਸ਼ 'ਚ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਦੋ ਹੋਰ ਵਾਹਨਾਂ 'ਚ ਜਾ ਵੱਜੀ। ਇਸ ਦੀ ਲਪੇਟ 'ਚ ਆਏ ਦੋ ਹੋਰ ਵਾਹਨਾਂ 'ਚ ਅੱਗ ਲੱਗ ਗਈ ਅਤੇ ਦੂਰ ਤੋਂ ਧੂੰਆਂ ਉੱਡਦਾ ਦਿਖਾਈ ਦੇ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ 'ਚੋਂ 5 ਦੀ ਹਾਲਤ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਸਮੇਂ ਜਿਵੇਂ ਹੀ ਵਾਹਨਾਂ 'ਚ ਅੱਗ ਲੱਗੀ ਤਾਂ ਇਨ੍ਹਾਂ 'ਚ ਸਵਾਰ ਲੋਕ ਅੰਦਰ ਹੀ ਝੁਲਸ ਗਏ। ਫਿਲਹਾਲ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਕਿਸੇ ਵੀ ਵਿਅਕਤੀ ਦੀ ਪਛਾਣ ਅਜੇ ਸਾਂਝੀ ਨਹੀਂ ਕੀਤੀ ਗਈ।

ਜ਼ਿਕਰਯੋਗ ਹੈ ਕਿ ਚੀਨ 'ਚ ਵੀ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ। ਇਸ ਦਾ ਮੁੱਖ ਕਾਰਨ ਲੋਕਾਂ ਵਲੋਂ ਟ੍ਰੈਫਿਕ ਨਿਯਮਾਂ ਨੂੰ ਨਾ ਮੰਨਣਾ ਅਤੇ ਅਣਗਹਿਲੀ ਕਰਨਾ ਹੈ। ਬਹੁਤ ਸਾਰੇ ਹਾਦਸਿਆਂ ਦਾ ਕਾਰਨ ਓਵਰਟੇਕ ਕਰਨ ਦੀ ਦੌੜ ਹੁੰਦੀ ਹੈ। ਸਰਕਾਰ ਵਲੋਂ ਇਸ ਨੂੰ ਕੰਟਰੋਲ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਅਜੇ ਵੀ ਇਹ ਸਿਰਦਰਦੀ ਬਣੀ ਹੋਈ ਹੈ।