ਕੈਨੇਡਾ 'ਚ ਘਰ ਨੂੰ ਲੱਗੀ ਭਿਆਨਕ ਅੱਗ, 4 ਬੱਚਿਆਂ ਸਣੇ ਪਰਿਵਾਰ ਦੇ 6 ਜੀਅ ਜ਼ਿੰਦਾ ਸੜੇ

02/11/2023 11:07:26 AM

ਕਿਊਬਿਕ - ਕੈਨੇਡੀਅਨ ਸੂਬੇ ਕਿਊਬਿਕ ਦੇ ਲਾਨੌਡੀਏਰ ਖੇਤਰ ਵਿੱਚ ਸੇਂਟ-ਜੈਕਜ਼ ਵਿੱਚ ਇੱਕ ਘਰ ਨੂੰ ਅੱਗ ਲੱਗਣ ਕਾਰਨ 4 ਬੱਚਿਆਂ ਸਮੇਤ ਇਕੋ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ ਹੈ। ਕਿਊਬਿਕ ਸੂਬਾਈ ਪੁਲਸ ਮੁਤਾਬਕ ਅੱਗ ਵੀਰਵਰ ਤੜਕੇ ਲੱਗੀ ਸੀ। ਅੱਗ ਲੱਗਣ ਕਾਰਨ 8 ਸਾਲ ਤੋਂ ਘੱਟ ਉਮਰ ਦੇ 4 ਬੱਚਿਆਂ ਅਤੇ ਦੋ ਬਾਲਗਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੂੰ ਰਾਤ 1 ਵਜੇ ਦੇ ਕਰੀਬ ਮੋਨਚਾਰਮੇ ਸੇਂਟ ਦੇ ਨੇੜੇ ਰੰਗ ਡੂ ਕੋਰਡਨ ਵਿਚ ਸਥਿਤ ਇਕ ਘਰ 'ਚ ਭਿਆਨਕ ਅੱਗ ਦੀ ਸੂਚਨਾ ਮਿਲੀ ਸੀ।

ਇਹ ਵੀ ਪੜ੍ਹੋ: ਟੂਰਨਾਮੈਂਟ ਖੇਡਦੇ ਹੋਏ 20 ਸਾਲਾ ਕਬੱਡੀ ਖਿਡਾਰੀ ਦੀ ਮੌਤ, ਵੀਡੀਓ ਵਾਇਰਲ

ਸਾਰਜੈਂਟ ਐਲੋਇਸ ਕੋਸੇਟ ਨੇ ਪਹਿਲਾਂ ਕਿਹਾ ਸੀ ਕਿ ਜਦੋਂ ਅੱਗ 'ਤੇ ਕਾਬੂ ਪਾਇਆ ਗਿਆ ਸੀ, ਫਾਇਰਫਾਈਟਰਾਂ ਨੇ 4 ਪੀੜਤਾਂ ਨੂੰ ਅੰਦਰ ਪਾਇਆ, ਪਰ ਬਾਅਦ ਵਿਚ ਉਨ੍ਹਾਂ ਨੂੰ ਹੋਰ ਲਾਸ਼ਾਂ ਬਰਾਮਦ ਹੋਈਆਂ। ਕੋਸੇਟ ਮੁਤਾਬਕ ਜਦੋਂ ਘਰ ਨੂੰ ਅੱਗ ਲੱਗੀ ਸੀ, ਪੀੜਤ ਉਸ ਸਮੇਂ ਸੁੱਤੇ ਹੋਏ ਸਨ ਅਤੇ ਅੱਗ ਨਾਲ ਘਰ ਪੂਰੀ ਤਬਾਹ ਹੋ ਗਿਆ ਸੀ, ਜਿਸ ਕਾਰਨ ਮ੍ਰਿਤਕਾਂ ਦੀ ਤੁਰੰਤ ਪਛਾਣ ਕਰਨਾ ਅਸੰਭਵ ਸੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਜਾਂਚ ਦੀ ਅਗਵਾਈ ਪੁਲਸ ਬਲ ਦੀ ਮੁੱਖ ਅਪਰਾਧ ਯੂਨਿਟ ਕਰ ਰਹੀ ਹੈ।

ਇਹ ਵੀ ਪੜ੍ਹੋ: NDRF ਟੀਮ ਨੇ ਤੁਰਕੀ ’ਚ 6 ਸਾਲਾ ਬੱਚੀ ਨੂੰ ਮਲਬੇ ’ਚੋਂ ਜ਼ਿੰਦਾ ਕੱਢਿਆ ਬਾਹਰ (ਵੀਡੀਓ)

 

cherry

This news is Content Editor cherry