ਈਰਾਨ ''ਚ ਲੱਗੇ 6.3 ਤੀਬਰਤਾ ਦੇ ਤੇਜ਼ ਭੂਚਾਲ ਦੇ ਝਟਕੇ

12/01/2017 10:22:45 AM

ਤਹਿਰਾਨ(ਭਾਸ਼ਾ)— ਈਰਾਨ ਵਿਚ ਕਰਮਨ ਸ਼ਹਿਰ ਨੇੜੇ ਅੱਜ ਭਾਵ ਸ਼ੁੱਕਰਵਾਰ ਨੂੰ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਗਰਭ ਸਰਵੇਖਣ ਵਿਭਾਗ ਮੁਤਾਬਕ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.3 ਮਾਪੀ ਗਈ। ਭੂਚਾਲ ਦਾ ਕੇਂਦਰ 821,000 ਦੀ ਆਬਾਦੀ ਵਾਲੇ ਕਰਮਨ ਸ਼ਹਿਰ ਤੋਂ 50 ਕਿਲੋਮੀਟਰ ਉਤਰੀ ਪੂਰਬ ਵਿਚ ਸੀ। ਜ਼ਿਕਰਯੋਗ ਹੈ ਕਿ 6.3 ਤੀਬਰਤਾ ਦਾ ਭੂਚਾਲ ਕਾਫੀ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ ਜੋ ਭਾਰੀ ਤਬਾਹੀ ਮਚਾਉਣ ਵਿਚ ਸਮਰਥ ਹੈ।