ਕੈਨੇਡਾ ਡੇਅ ਜਸ਼ਨ, ਓਟਾਵਾ ''ਚ ਸ਼ਾਮਲ ਹੋਏ 56 ਹਜ਼ਾਰ ਲੋਕ (ਤਸਵੀਰਾਂ)

07/03/2022 2:48:40 PM

ਓਟਾਵਾ (ਬਿਊਰੋ): ਕੈਨੇਡਾ ਦੀ 155ਵੀਂ ਵਰ੍ਹੇਗੰਢ ਸ਼ੁੱਕਰਵਾਰ ਨੂੰ ਮਨਾਈ ਗਈ। ਦੋ ਸਾਲ ਬਾਅਦ ਇਸ ਵਾਰ ਕੈਨੇਡਾ ਡੇਅ ਮੌਕੇ ਜਗ੍ਹਾ-ਜਗ੍ਹਾ ਜਸ਼ਨ ਹੋਏ, ਰੈਲੀਆਂ ਕੱਢੀਆਂ ਗਈਆਂ ਅਤੇ ਆਤਿਸ਼ਬਾਜ਼ੀ ਕੀਤੀ ਗਈ। ਰਾਜਧਾਨੀ ਓਟਾਵਾ ਵਿਚ 56 ਹਜ਼ਾਰ ਲੋਕਾਂ ਨੇ ਮੁੱਖ ਸਮਾਰੋਹ ਵਿਚ ਸ਼ਿਰਕਤ ਕੀਤੀ। ਕੋਰੋਨਾ ਕਾਲ ਵਿਚ ਜਨਤਕ ਤੌਰ 'ਤੇ ਸੈਲੀਬ੍ਰੇਸ਼ਨ 'ਤੇ ਰੋਕ ਸੀ। ਸਾਰੇ ਪ੍ਰੋਗਰਾਮ ਵਰਚੁਅਲੀ ਆਯੋਜਿਤ ਕੀਤੇ ਗਏ ਸਨ। 


1 ਜੁਲਾਈ 1867 ਨੂੰ ਕੈਨੇਡਾ ਦੀ ਸਥਾਪਨਾ ਅਧਿਕਾਰਤ ਤੌਰ 'ਤੇ ਹੋਈ ਸੀ। ਇਸ ਦੌਰਾਨ ਇੱਥੇ ਓਂਟਾਰੀਓ, ਕਿਊਬਿਕ, ਨੋਵਾਸਕੋਟੀਆ ਅਤੇ ਬ੍ਰੰਸਬਿਕ ਸੂਬਿਆਂ ਨੂੰ ਅਧਿਕਾਰਤ ਤੌਰ 'ਤੇ ਸ਼ਾਮਲ ਕੀਤਾ ਗਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ- ਮਾਣ ਦੀ ਗੱਲ, ਦੋ ਇੰਡੋ-ਕੈਨੇਡੀਅਨ ਸਿੱਖਿਆ ਸ਼ਾਸਤਰੀ 'ਆਰਡਰ ਆਫ ਕੈਨੇਡਾ' ਨਾਲ ਸਨਮਾਨਿਤ

ਇਸ ਦੌਰਾਨ ਕੁਝ ਥਾਵਾਂ 'ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ  ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਵੀ ਹੋਏ।ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਕੈਨੇਡਾ ਵਿਚ 10 ਸੂਬੇ ਅਤੇ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਕੈਨੇਡਾ ਦਾ ਕੁੱਲ ਖੇਤਰਫਲ 99 ਲੱਖ ਵਰਗ ਕਿਲੋਮੀਟਰ ਹੈ। ਇਸ ਦੀ ਕੁੱਲ ਆਬਾਦੀ 3.8 ਕਰੋੜ ਹੈ।

Vandana

This news is Content Editor Vandana