5 ਸਾਲਾ ਬੇਟੀ ਸਾਹਮਣੇ ਪਿਓ ਦਾ ਵੱਢ ਦਿੱਤਾ ਗਲਾ

04/23/2018 3:13:55 AM

ਕੈਲੇਫੋਰਨੀਆ—ਅਮਰੀਕਾ ਦੇ ਦੱਖਣੀ ਕੈਲੇਫੋਰਨੀਆ ਸਥਿਤ ਇਕ ਰੇਸਤਰਾਂ 'ਚ 5 ਸਾਲਾ ਦੀ ਬੱਚੀ ਸਾਹਮਣੇ ਉਸ ਦੇ ਪਿਤਾ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਜਿਸ ਸਮੇਂ ਵਿਅਕਤੀ ਦਾ ਕਤਲ ਕੀਤਾ ਗਿਆ ਉਸ ਸਮੇਂ ਉਹ ਆਪਣੀ ਬੇਟੀ ਨਾਲ ਖੇਡ ਰਿਹਾ ਸੀ ਅਤੇ ਬੱਚੀ ਉਸ ਦੀ ਗੋਦ 'ਚ ਬੈਠੀ ਹੋਈ ਸੀ। 
ਪੁਲਸ ਨੇ ਦੱਸਿਆ ਕਿ ਐਂਥਨੀ ਮੇਲੇ ਇਕ ਰੇਸਟੋਰੇਂਟ 'ਚ ਬੇਟੀ ਨਾਲ ਖਾਣਾ ਖਾਣ ਆਇਆ ਸੀ। ਬੁੱਧਵਾਰ ਰਾਤ ਲਗਭਗ 9.30 ਵਜੇ ਅਚਾਨਕ ਹਮਲਾਵਰ ਅੰਦਰ ਆਇਆ ਅਤੇ ਉਸ ਨੇ ਮੇਲੇ ਦੀ ਗਰਦਨ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਮੇਲੇ ਦੀ ਬੇਟੀ ਨੂੰ ਵੀ ਸੱਟਾਂ ਲੱਗੀਆਂ। ਦੋਵਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਮੇਲੇ ਨੇ ਦਮ ਤੋੜ ਦਿੱਤਾ।

ਹਮਲੇ ਤੋਂ ਬਾਅਦ ਦੋਸ਼ੀ ਜਮਾਲ ਜੈਕਸਨ (49) ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਉਸ ਦਾ ਪਿਛਾ ਕਰ ਉਸ ਨੂੰ ਫੜ ਲਿਆ ਅਤੇ ਪੁਲਸ ਹਵਾਲੇ ਕਰ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਜੇਕਰ ਜੈਕਸਨ ਦੋਸ਼ੀ ਕਰਾਰ ਹੋ ਜਾਂਦਾ ਹੈ ਤਾਂ ਉਸ ਨੂੰ 55 ਸਾਲ ਦੀ ਸਜ਼ਾ ਹੋ ਸਕਦੀ ਹੈ।
ਜੈਕਸਨ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ 'ਗੋ ਫੰਡ ਮੀ' ਨਾਮ ਦੀ ਵੈੱਬਸਾਈਟ 'ਤੇ ਮੇਲੇ ਦੇ ਪਰਿਵਾਰ ਦੀ ਆਰਥਿਕ ਮਦਦ ਲਈ ਇਕ ਪੇਜ ਬਣਾਇਆ ਗਿਆ, ਜਿੱਥੇ ਉਨ੍ਹਾਂ ਦੇ ਕਰੀਬੀਆਂ ਅਤੇ ਚਾਹੁੰਣ ਵਾਲਿਆਂ ਨੇ ਕੁਝ ਰਕਮ ਜੁਟਾਈ। ਇਹ ਮੇਲੇ ਦੀ ਪਤਨੀ ਅਤੇ ਬੇਟੀ ਨੂੰ ਦਿੱਤੀ ਜਾਵੇਗੀ।