ਹਾਰਵੇ ਤੂਫਾਨ ਪੀੜਤਾਂ ਦੀ ਮਦਦ ਲਈ ਅੱਗੇ ਆਈ ਮਸ਼ਹੂਰ ਗਾਇਕਾ, 5 ਲੱਖ ਡਾਲਰ ਕੀਤੇ ਦਾਨ

09/02/2017 5:40:50 PM

ਲਾਸ ਏਂਜਲਸ— ਗਾਇਕਾ ਮਾਈਲੀ ਸਾਇਰਸ ਨੇ ਹਿਊਸਟਨ ਸ਼ਹਿਰ 'ਚ ਹਾਰਵੇ ਤੂਫਾਨ ਕਾਰਨ ਹੋਈ ਤਬਾਹੀ ਤੋਂ ਬਾਅਦ ਰਾਹਤ ਕਾਰਜਾਂ ਦੇ ਮੱਦੇਨਜ਼ਰ ਪੀੜਤਾਂ ਲਈ 5 ਲੱਖ ਡਾਲਰ ਦੀ ਰਾਸ਼ੀ ਦਾਨ ਦਿੱਤੀ ਹੈ। ਖਬਰਾਂ ਮੁਤਾਬਕ ਸਾਇਰਸ ਨੇ ਇਕ ਸ਼ੋਅ ਦੌਰਾਨ ਇਹ ਐਲਾਨ ਦਿੱਤਾ। ਉਸ ਨੇ ਆਖਿਆ ਕਿ ਉਹ ਤੂਫਾਨ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਹੈਪੀ ਹਿੱਪੀ ਫਾਊਂਡੇਸ਼ਨ ਨਾਲ ਕੰਮ ਕਰ ਰਹੀ ਹੈ ਅਤੇ ਰਾਹਤ ਕਾਰਜਾਂ ਲਈ ਦਾਨ ਕਰ ਰਹੀ ਹੈ। ਇਕ ਖਬਰ ਮੁਤਾਬਕ ਸਾਇਰਸ ਨੇ ਕਿਹਾ ਕਿ ਉਹ ਪੀੜਤਾਂ ਦੀ ਮਦਦ ਲਈ ਭਾਵੁਕ ਹੋਣ ਕਾਰਨ ਖੁਦ ਨੂੰ ਰੋਕ ਨਹੀਂ ਸਕੀ ਅਤੇ ਰੋ ਪਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ। 
ਤੁਹਾਨੂੰ ਦੱਸ ਦਈਏ ਕਿ ਹਾਰਵੇ ਤੂਫਾਨ ਟੈਕਸਾਸ ਕੰਡੇ ਨਾਲ ਟਕਰਾਉਣ ਕਾਰਨ ਲਗਭਗ ਇਕ ਹਫਤੇ ਬਾਅਦ ਵੀ ਪ੍ਰੇਸ਼ਾਨ ਲੋਕ ਹੜ੍ਹ 'ਚ ਬਿਨਾਂ ਭੋਜਨ ਅਤੇ ਬਿਨਾਂ ਪਾਣੀ ਦੇ ਫਸੇ ਹੋਏ ਹਨ। ਅਧਿਕਾਰੀ ਜੀਵਤ ਲੋਕਾਂ ਦੀ ਭਾਲ ਕਰ ਰਹੇ ਹਨ ਅਤੇ ਛਤਾਂ 'ਤੇ ਫਸੇ ਲੋਕਾਂ ਨੂੰ ਹੈਲੀਕਾਪਟਰਾਂ ਰਾਹੀਂ ਕੱਢਿਆ ਜਾ ਰਿਹਾ ਹੈ। ਹਾਰਵੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਘੱਟ ਤੋਂ ਘੱਟ 47 ਹੋ ਗਈ ਹੈ। ਹਜ਼ਾਰਾਂ ਐਮਰਜੈਂਸੀ ਰਾਹਤ ਟੀਮਾਂ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੀ ਹੈ।