ਪਾਕਿਸਤਾਨ ਦੀ ਪੁਲਸ ਦੀ ਕਾਰਵਾਈ ਵਿਚ ਪੰਜ ਬਲੋਚ ਅੱਤਵਾਦੀ ਢੇਰ

08/01/2020 1:54:29 AM

ਲਾਹੌਰ- ਪਾਕਿਸਤਾਨ ਵਿਚ ਸ਼ੁੱਕਰਵਾਰ ਨੂੰ ਆਪਣੀ ਕਾਰਵਾਈ ਵਿਚ ਪਾਬੰਦੀਸ਼ੁਦਾ ਬਲੋਚ ਰਿਪਬਲਿਕਨ ਆਰਮੀ ਦੇ ਪੰਜ ਅੱਤਵਾਦੀ ਮਾਰੇ ਜਾਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੰਜਾਬ ਸੂਬੇ ਵਿਚ ਅੱਤਵਾਦੀ ਹਮਲੇ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ। ਇਹ ਅੱਤਵਾਦੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਪੰਜ ਕਰਮਚਾਰੀਆਂ ਦੀ ਹੱਤਿਆ ਦੇ ਮਾਮਲੇ ਵਿਚ ਸ਼ਾਮਲ ਸਨ।

ਅੱਤਵਾਦ ਰੋਕੂ ਅਧਿਕਾਰੀਆਂ ਨੇ ਇਕ ਬਿਆਨ ਵਿਚ ਦੱਸਿਆ ਕਿ ਇਥੋਂ ਤਕਰੀਬਨ 400 ਕਿਲੋਮੀਟਰ ਦੂਰ, ਪੰਜਾਬ ਦੇ ਰਾਜਨਪੁਰ ਕਸਬੇ ਵਿਚ ਖੁਫੀਆ ਸੂਚਨਾ ਦੇ ਆਧਾਰ 'ਤੇ ਪੰਜਾਬ ਦੇ ਅੱਤਵਾਦ-ਰੋਕੂ ਵਿਭਾਗ ਤੇ ਆਈ.ਐੱਸ.ਆਈ. ਨੇ ਮਿਲਕੇ ਇਹ ਮੁਹਿੰਮ ਚਲਾਈ, ਜਿਸ ਵਿਚ ਬਲੋਚ ਰਿਪਬਲਿਕਨ ਆਰਮੀ ਦੇ ਪੰਜ ਅੱਤਵਾਦੀ ਮਾਰੇ ਗਏ। ਬਿਆਨ ਮੁਤਾਬਕ ਸੁਰੱਖਿਆਬਲਾਂ ਨੂੰ ਸੂਚਨਾ ਮਿਲੀ ਸੀ ਕਿ ਹਥਿਆਰਾਂ ਨਾਲ ਲੈਸ 8 ਅੱਤਵਾਦੀ ਰਾਜਨਪੁਰ ਦੇ ਟਿੱਬਾ ਰੋਡ 'ਤੇ ਮੌਜੂਦ ਹਨ ਤੇ ਉਹ ਸੂਬੇ ਦੇ ਸਰਕਾਰੀ ਕੰਪਲੈਕਸਾਂ ਤੇ ਕਾਨੂੰਨ ਲਾਗੂ ਕਰਨਾ ਵਾਲੀਆਂ ਏਜੰਸੀਆਂ 'ਤੇ ਹਮਲਾ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਅੱਤਵਾਦ ਰੋਕੂ ਅਧਿਕਾਰੀਆਂ ਮੁਤਾਬਕ ਮੁਕਾਬਲੇ ਵਿਚ ਪੰਜ ਅੱਤਵਾਦੀ ਮਾਰੇ ਗਏ ਜਦਕਿ ਤਿੰਨ ਭੱਜ ਗਏ। ਮੁਕਾਬਲੇ ਵਾਲੀ ਥਾਂ ਤੋਂ ਕਈ ਹਥਿਆਰ ਤੇ ਗੋਲਾ-ਬਾਰੂਦ ਮਿਲਿਆ ਹੈ।

Baljit Singh

This news is Content Editor Baljit Singh