2019 ਵਿਚ ਵਿਸ਼ਵ ਭਰ ਵਿਚ ਹੋਈ 49 ਪੱਤਰਕਾਰਾਂ ਦੀ ਮੌਤ

12/17/2019 3:12:17 PM

ਪੈਰਿਸ- ਦੁਨੀਆ ਭਰ ਵਿਚ ਸਾਲ 2019 ਵਿਚ 49 ਪੱਤਕਾਰਾਂ ਦੀ ਮੌਤ ਹੋ ਗਈ, ਇਹ ਅੰਕੜਾ ਪਿਛਲੇ 16 ਸਾਲਾਂ ਵਿਚ ਸਭ ਤੋਂ ਜ਼ਿਆਦਾ ਹੈ ਪਰ ਲੋਕਤੰਤਰੀ ਦੇਸ਼ਾਂ ਵਿਚ ਪੱਤਰਕਾਰਾਂ ਦੀ ਹੱਤਿਆ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਪੈਰਿਸ ਸਥਿਤ ਨਿਗਰਾਨੀ ਸੰਗਠਨ 'ਆਰ.ਐਸ.ਐਫ.' ਨੇ ਦੱਸਿਆ ਕਿ ਇਹਨਾਂ ਵਿਚ ਜ਼ਿਆਦਾਤਰ ਪੱਤਰਕਾਰ ਯਮਨ, ਸੀਰੀਆ ਤੇ ਅਫਗਾਨਿਸਤਾਨ ਵਿਚ ਸੰਘਰਸ਼ ਦੀ ਰਿਪੋਰਟਿੰਗ ਦੋਰਾਨ ਮਾਰੇ ਗਏ, ਜੋ ਦਿਖਾਉਂਦਾ ਹੈ ਕਿ ਪੱਤਰਕਾਰੀ ਇਕ ਖਤਰਨਾਕ ਪੇਸ਼ਾ ਬਣਿਆ ਹੋਇਆ ਹੈ।

ਸੰਗਠਨ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਵਿਚ ਔਸਤਨ ਹਰ ਸਾਲ 80 ਪੱਤਰਕਾਰਾਂ ਦੀ ਜਾਨ ਗਈ ਹੈ। ਇਸ ਦੇ ਮੁਖੀ ਕ੍ਰਿਸਟੋਫ ਡੈਲੋਇਰ ਨੇ ਕਿਹਾ ਕਿ ਸ਼ਾਂਤੀਪਸੰਦ ਦੇਸ਼ਾਂ ਵਿਚ ਪੱਤਰਕਾਰਾਂ ਦੀ ਹੱਤਿਆ ਦੀਆਂ ਘਟਨਾਵਾਂ ਖਤਰੇ ਦੀ ਘੰਟੀ ਵੀ ਹੈ ਕਿਉਂਕਿ ਸਿਰਫ ਮੈਕਸੀਕੋ ਵਿਚ ਵੀ 10 ਪੱਤਰਕਾਰ ਮਾਰੇ ਗਏ ਹਨ। ਉਹਨਾਂ ਨੇ ਕਿਹਾ ਕਿ ਲਾਤਿਨ ਅਮਰੀਕਾ ਵਿਚ ਕੁੱਲ 14 ਪੱਤਰਕਾਰ ਮਾਰੇ ਗਏ ਜੋ ਪੱਛਮੀ ਏਸ਼ੀਆ ਜਿੰਨਾ ਹੀ ਖਤਰਨਾਕ ਦੇਸ਼ ਬਣ ਗਿਆ ਹੈ। ਡੇਲੋਯਰ ਨੇ ਕਿਹਾ ਕਿ ਸੰਘਰਸ਼ਗ੍ਰਸਤ ਇਲਾਕਿਆਂ ਵਿਚ ਅੰਕੜਿਆਂ ਵਿਚ ਆਈ ਕਮੀ ਖੁਸ਼ੀ ਦੀ ਗੱਲ ਹੈ ਪਰ ਲੋਕਤੰਤਰੀ ਦੇਸ਼ਾਂ ਵਿਚ ਜ਼ਿਆਦਾਤਰ ਪੱਤਰਕਾਰਾਂ ਨੂੰ ਉਹਨਾਂ ਦੇ ਕੰਮ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਕਿ ਲੋਕਤੰਤਰ ਲਈ ਵੱਡੀ ਚੁਣੌਤੀ ਹੈ। ਆਰ.ਐਸ.ਐਫ. ਦੇ ਮੁਤਾਬਕ ਚਾਹੇ ਦੀ ਪੱਤਰਕਾਰਾਂ ਦੀ ਜਾਨ ਘੱਟ ਜਾ ਰਹੀ ਹੈ ਪਰ ਜ਼ਿਆਦਾਤਰ ਪੱਤਰਕਾਰ ਜੇਲਾਂ ਵਿਚ ਹਨ।

2019 ਵਿਚ ਕਰੀਬ 389 ਪੱਤਰਕਾਰਾਂ ਨੂੰ ਜੇਲ ਵਿਚ ਬੰਦ ਕਰ ਦਿੱਤਾ ਗਿਆ, ਜੋ ਪਿਛਲੇ ਸਾਲ ਦੀ ਤੁਲਨਾ ਵਿਚ 12 ਫੀਸਦੀ ਜ਼ਿਆਦਾ ਹੈ। ਇਹਨਾਂ ਵਿਚੋਂ ਅੱਧੇ ਚੀਨ, ਮਿਸਰ ਤੇ ਸਾਊਦੀ ਅਰਬ ਵਿਚ ਕੈਦ ਹਨ। ਆਰ.ਐਸ.ਐਫ. ਦੇ ਮੁਤਾਬਕ ਦੁਨੀਆ ਭਰ ਵਿਚ 57 ਪੱਤਰਕਾਰਾਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਇਹਨਾਂ ਵਿਚ ਜ਼ਿਆਦਾਤਰ ਸੀਰੀਆ, ਯਮਨ, ਇਰਾਕ ਤੇ ਯੂਕ੍ਰੇਨ ਵਿਚ ਬੰਦੀ ਹਨ।

Baljit Singh

This news is Content Editor Baljit Singh