ਆਸਟ੍ਰੇਲੀਆ ਯੂਨੀਵਰਸਿਟੀ ਦੇ ਕਲਾਸਰੂਮ ''ਚ 4 ਵਿਦਿਆਰਥੀਆਂ ''ਤੇ ਹਮਲਾ

08/25/2017 10:59:23 AM

ਕੈਨਬਰਾ— ਇੱਥੇ 1 ਵਿਅਕਤੀ ਨੇ ਯੂਨੀਵਰਸਿਟੀ ਕਲਾਸਰੂਮ ਵਿਚ 4 ਵਿਦਿਆਰਥੀਆਂ 'ਤੇ ਹਮਲਾ ਕਰਨ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਚਸ਼ਮਦੀਦ ਮੁਤਾਬਕ ਵਿਦਿਆਰਥੀਆਂ ਉੱਤੇ ਬੈਟ ਨਾਲ ਹਮਲਾ ਕੀਤਾ ਗਿਆ ਸੀ। ਯੂਨੀਵਰਸਿਟੀ ਅਧਿਕਾਰੀਆਂ ਅਤੇ ਪੁਲਸ ਨੇ ਜਾਣਕਾਰੀ ਦਿੱਤੀ। ਯੂਨੀਵਰਸਿਟੀ ਨੇ ਇਕ ਬਿਆਨ ਵਿਚ ਕਿਹਾ ਕਿ ਸ਼ੁੱਕਰਵਾਰ ਸਵੇਰੇ 1 ਵਿਦਿਆਰਥੀ ਨੇ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ ਕਲਾਸਰੂਮ ਵਿਚ ਜਾ ਕੇ 4 ਹੋਰ ਵਿਦਿਆਰਥੀਆਂ ਨੂੰ ਮਾਰਿਆ ਕੁੱਟਿਆ। ਆਸਟ੍ਰੇਲੀਅਨ ਕੈਪੀਟਲ ਟੇਰੀਟਾਰੀ ਪੁਲਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਪੁਲਸ ਨੂੰ ਬੁਲਾਇਆ ਗਿਆ ਜੋ ਵਿਦਿਆਰਥੀ ਨੂੰ ਆਪਣੇ ਨਾਲ ਲੈ ਗਈ। ਪੁਲਸ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਹੋਰ ਜਾਣਕਾਰੀ ਦੇਣ ਤੋਂ ਮਨਾ ਕਰ ਦਿੱਤਾ। ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਹਮਲੇ ਵਿਚ ਹਥਿਆਰ ਦਾ ਇਸਤੇਮਾਲ ਹੋਇਆ ਸੀ ਜਾਂ ਨਹੀਂ, ਕੋਈ ਵਿਦਿਆਰਥੀ ਜਖ਼ਮੀ ਹੋਇਆ ਜਾਂ ਨਹੀਂ ਪਰ 1 ਵਿਦਿਆਰਥੀ ਦਾ ਕਹਿਣਾ ਸੀ ਕਿ ਹਮਲਾਵਰ ਨੇ ਬੈਟ ਜਾਂ ਬੇਸਬਾਲ ਬੈਟ ਦਾ ਇਸਤੇਮਾਲ ਕੀਤਾ ਸੀ।