ਅਮਰੀਕਾ ਦੇ ਇਕ ਘਰ ਵਿਚ ਗੋਲੀਬਾਰੀ, 4 ਹਲਾਕ

01/18/2020 1:50:33 PM

ਵਾਸ਼ਿੰਗਟਨ (ਆਈ.ਏ.ਐਨ.ਐਸ.)- ਅਮਰੀਕੀ ਸੂਬੇ ਉਤਾਹ ਦੇ ਇਕ ਘਰ ਵਿਚ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ। ਇਸ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ ਹੋ ਗਈ ਤੇ ਇਕ ਹੋਰ ਵਿਅਕਤੀ ਜ਼ਖਮੀ ਹੋਇਆ ਹੈ। ਇਸ ਮਾਮਲੇ ਵਿਚ ਇਕ ਸ਼ੱਕੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ।

ਇਹ ਘਟਨਾ ਸ਼ੁੱਕਰਵਾਰ ਰਾਤ ਨੂੰ 10 ਹਜ਼ਾਰ ਲੋਕਾਂ ਦੀ ਗਿਣਤੀ ਵਾਲੇ ਕਸਬੇ ਗ੍ਰਾਂਟਸਵਿਲੇ ਵਿਚ ਵਾਪਰੀ। ਡੇਜ਼ਰਟ ਨਿਊਜ਼ ਨੇ ਆਪਣੀ ਇਕ ਰਿਪੋਰਟ ਵਿਚ ਕਿਹਾ ਕਿ ਗ੍ਰਾਂਟਸਵਿਲੇ ਪੁਲਸ ਅਧਿਕਾਰੀ ਰੋਂਡਾ ਫੀਲਡਜ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਕ ਸ਼ੱਕੀ ਕਤਲੇਆਮ ਦੇ ਮਾਮਲੇ ਵਿਚ ਅਧਿਕਾਰੀਆਂ ਨੂੰ ਇਕ ਰਿਹਾਇਸ਼ 'ਤੇ ਭੇਜਿਆ ਗਿਆ ਸੀ। ਇਸ ਦੌਰਾਨ ਪਤਾ ਲੱਗਿਆ ਕਿ ਘਟਨਾ ਵਾਲੀ ਥਾਂ 'ਤੇ ਚਾਰ ਲੋਕ ਮਾਰੇ ਗਏ ਹਨ। ਫੀਲਡਜ਼ ਨੇ ਹਾਲਾਂਕਿ ਪੰਜਵੇਂ ਵਿਅਕਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ, ਜੋ ਗੋਲੀਬਾਰੀ ਦੌਰਾਨ ਜ਼ਿੰਦਾ ਬਚ ਗਿਆ ਹੈ। ਕਸਬੇ ਦੀ ਪੁਲਸ ਨੇ ਮ੍ਰਿਤਕਾਂ ਜਾਂ ਸ਼ੱਕੀ ਵਿਅਕਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।

Baljit Singh

This news is Content Editor Baljit Singh