ਇਟਲੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 4 ਨੌਜਵਾਨਾਂ ਦੀ ਮੌਕੇ 'ਤੇ ਮੌਤ

05/12/2022 4:09:04 PM

ਰੋਮ (ਕੈਂਥ)-  ਇਟਲੀ ਦੇ ਏ 4 ਟਿਊਰਿਨ-ਮਿਲਾਨ ਹਾਈਵੇ ਰੋਡ 'ਤੇ ਕਾਰ ਅਤੇ ਵੈਨ ਵਿਚਾਲੇ ਹੋਈ ਭਿਆਨਕ ਟੱਕਰ ਵਿਚ 4 ਨੌਜਵਾਨਾਂ ਦੀ ਮੌਤ ਅਤੇ 2 ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਮਰਨ ਵਾਲੇ ਸਾਰੇ ਪਾਕਿਸਤਾਨੀ ਨਾਗਰਿਕ ਸਨ। ਇਹ ਹਾਦਸਾ ਸਵੇਰੇ 9:45 ਦੇ ਕਰੀਬ ਵਾਪਰਿਆ। ਪੋਲਸਟ੍ਰਾਡਾ ਡੀ ਨੋਵਾਰਾ ਵੱਲੋਂ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਔਰਤਾਂ ਨੂੰ ਹਰ ਮਹੀਨੇ ਮਿਲੇਗੀ 'ਮਾਹਵਾਰੀ ਛੁੱਟੀ', ਇਹ ਦੇਸ਼ ਬਣਾਉਣ ਜਾ ਰਿਹੈ ਕਾਨੂੰਨ

118 ਓਪਰੇਸ਼ਨ ਸੈਂਟਰ ਨੇ ਇਸ ਹਾਦਸੇ ਦੀ ਸੂਚਨਾ ਮਿਲਣ ਉਪਰੰਤ 5 ਐਂਬੂਲੈਂਸਾਂ, 2 ਹੈਲੀਕਾਪਟਰਾਂ ਅਤੇ 1 ਆਟੋਮੈਡੀਕਲ ਦੇ ਨਾਲ-ਨਾਲ ਮਿਲਾਨ ਦੀ ਸੂਬਾਈ ਕਮਾਂਡ ਦੇ ਫਾਇਰਫਾਈਟਰਾਂ ਨੂੰ ਮੌਕੇ 'ਤੇ ਭੇਜਿਆ ਸੀ। ਮਰਨ ਵਾਲਿਆਂ ਦੀ ਉਮਰ 30 ਤੋਂ 44 ਸਾਲ ਦੇ ਵਿਚਕਾਰ ਸੀ। ਬਚਾਅ ਅਤੇ ਰਾਹਤ ਕਾਰਜਾਂ ਲਈ  ਹਾਈਵੇ ਨੂੰ ਮਾਰਕਾਲੋ ਅਤੇ ਅਰਲੂਨੋ ਦੇ ਵਿਚਕਾਰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਰਨਵੇਅ ਤੋਂ ਉਤਰਦੇ ਹੀ ਜਹਾਜ਼ ਨੂੰ ਲੱਗੀ ਭਿਆਨਕ ਅੱਗ, 122 ਲੋਕ ਸਨ ਸਵਾਰ (ਵੀਡੀਓ)

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry